- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾਕ ਵਿਭਾਗ ਵਲੋਂ ਆਮ ਲੋਕਾਂ ਨੂੰ ਵਿੱਤੀ ਸੇਵਾਵਾਂ ਲਗਾਤਾਰ ਕੀਤੀਆਂ ਜਾਂਦੀਆਂ ਹਨ ਪ੍ਰਦਾਨ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਇੰਡੀਆ ਪੋਸਟ ਦੇ ਮਾਧਿਅਮ ਨਾਲ ਪੋਸਟਲ ਲਾਈਫ ਇੰਸ਼ੋਰੈਂਸ (ਪੀਐੱਲਆਈ) ਰੂਰਲ ਪੋਸਟਲ ਲਾਈਫ ਇੰਸ਼ੋਰੈਂਸ (ਆਰਪੀਐਲਆਈ) ਅਤੇ ਪੋਸਟ ਆਫਿਸ ਸੇਵਿੰਗਜ਼ ਬੈਂਕ ਯੋਜਨਾਵਾਂ ਅਧੀਨ ਆਮ ਲੋਕਾਂ ਨੂੰ ਸੁਰੱਖਿਅਤ, ਭਰੋਸੇਯੋਗ ਅਤੇ ਲੋਕ-ਭਲਾਈ ਨੂੰ ਸਮਰਪਿਤ ਵਿੱਤੀ ਸੇਵਾਵਾਂ ਲਗਾਤਾਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਯੋਜਨਾਵਾਂ ਬਚਤ ਨੂੰ ਉਤਸ਼ਾਹਿਤ ਕਰਨ, ਵਿੱਤੀ ਸੁਰੱਖਿਆ ਪ੍ਰਦਾਨ ਕਰਨ ਅਤੇ ਵਿਅਕਤੀਆਂ ਤੇ ਪਰਿਵਾਰਾਂ ਲਈ ਯਕੀਨੀ ਲਾਭ ਯਕੀਨੀ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਪੋਸਟ ਆਫਿਸ ਬਠਿੰਡਾ ਡਵੀਜਨ ਦੇ ਸੁਪਰਡੈਂਟ ਸ਼੍ਰੀ ਸੰਜੀਵ ਕੁਮਾਰ ਚੁੱਘ ਨੇ ਸਾਂਝੀ ਕੀਤੀ। ਪੋਸਟਲ ਲਾਈਫ ਇੰਸ਼ੋਰੈਂਸ ਅਧੀਨ ਵੱਖ-ਵੱਖ ਕਿਸਮ ਦੀਆਂ ਬੀਮਾ ਯੋਜਨਾਵਾਂ ਉਪਲੱਬਧ ਹਨ, ਜਿਨ੍ਹਾਂ ਵਿੱਚ ਹੋਰ ਕਈ ਬੀਮਾ ਕੰਪਨੀਆਂ ਦੇ ਮੁਕਾਬਲੇ ਆਕਰਸ਼ਕ ਅਤੇ ਉੱਚ ਬੋਨਸ ਦਰਾਂ ਦਿੱਤੀਆਂ ਜਾਂਦੀਆਂ ਹਨ। ਪੀਐਲਆਈ ਦੀਆਂ ਮੁੱਖ ਯੋਜਨਾਵਾਂ ਵਿੱਚ ਹੋਲ ਲਾਈਫ ਇੰਸ਼ੋਰੈਂਸ (ਸੁਰੱਖਿਆ), ਕੰਵਰਟਿਬਲ ਹੋਲ ਲਾਈਫ ਅਸ਼ੋਰੈਂਸ (ਸੁਵਿਧਾ), ਐਂਡੋਮੈਂਟ ਅਸ਼ੋਰੈਂਸ (ਸੰਤੋਸ਼), ਐਂਟੀਸਿਪੇਟਿਡ ਐਂਡੋਮੈਂਟ ਅਸ਼ੋਰੈਂਸ (ਸੁਮੰਗਲ), ਜੋਇੰਟ ਲਾਈਫ ਅਸ਼ੋਰੈਂਸ (ਯੁਗਲ ਸੁਰੱਖਿਆ) ਅਤੇ ਬੱਚਿਆਂ ਲਈ ਬਾਲ ਜੀਵਨ ਬੀਮਾ ਸ਼ਾਮਲ ਹਨ। ਇਸੇ ਤਰ੍ਹਾਂ ਆਈਪੀਐਲਆਈ ਵਿੱਚ ਗ੍ਰਾਮ ਸੁਰੱਖਿਆ, ਗ੍ਰਾਮ ਸੰਤੋਸ਼, ਗ੍ਰਾਮ ਸੁਮੰਗਲ, ਗ੍ਰਾਮ ਪ੍ਰਿਆ, ਬਾਲ ਜੀਵਨ ਬੀਮਾ ਸ਼ਾਮਲ ਹਨ ਕੋਈ ਵੀ ਰੂਰਲ ਭਾਵ ਪਿੰਡ ਦਾ ਵਸਨੀਕ ਇਸ ਨੂੰ ਕਰਵਾ ਸਕਦਾ ਹੈ। ਪੀਐੱਲਆਈ ਪਾਲਿਸੀਆਂ ਅਧੀਨ ਯਕੀਨੀ ਬੀਮਾ ਕਵਰੇਜ ਦੇ ਨਾਲ ਸਾਲਾਨਾ ਬੋਨਸ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਹ ਯੋਜਨਾਵਾਂ ਜੀਐਸਟੀ ਤੋਂ ਮੁਕਤ ਹਨ। ਇਹ ਸਕੀਮਾਂ ਖਾਸ ਕਰ ਕੇ ਸਰਕਾਰੀ ਕਰਮਚਾਰੀਆਂ, ਪੇਸ਼ੇਵਰਾਂ, ਗ੍ਰੈਜੂਏਟ, ਡਿਪਲੋਮਾ ਧਾਰਕਾਂ ਅਤੇ ਹੋਰ ਯੋਗ ਵਰਗਾਂ ਲਈ ਲਾਭਦਾਇਕ ਹਨ। ਪ੍ਰੀਮੀਅਮ ਭਾਰਤ ਦੇ ਕਿਸੇ ਵੀ ਡਾਕ ਘਰ ਵਿਚ ਜਾਂ ਆਨਲਾਈਨ ਮਾਧਿਅਮ ਰਾਹੀਂ ਅਦਾ ਕੀਤਾ ਜਾ ਸਕਦਾ ਹੈ। ਆਮਦਨ ਕਰ ਕਾਨੂੰਨ ਦੀ ਧਾਰਾ 10 (10-ਡੀ) ਅਧੀਨ ਮੈਚਾਊਰਿਟੀ ਰਕਮ ਕਰ ਮੁਕਤ ਹੈ।
-ਬਾਕਸ-
ਪੋਸਟ ਆਫਿਸ ਸੇਵਿੰਗਜ਼ ਬੈਂਕ ਯੋਜਨਾਵਾਂ
ਪੋਸਟ ਆਫਿਸ ਸੇਵਿੰਗਜ਼ ਬੈਂਕ ਵੱਲੋਂ ਭਾਰਤ ਸਰਕਾਰ ਦੀ ਗਾਰੰਟੀ ਨਾਲ ਵੱਖ-ਵੱਖ ਛੋਟੀ ਬਚਤ ਯੋਜਨਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਆਕਰਸ਼ਕ ਵਿਆਜ਼ ਦਰਾਂ ਅਤੇ ਯਕੀਨੀ ਲਾਭ ਦਿੱਤੇ ਜਾਂਦੇ ਹਨ। ਇਨ੍ਹਾਂ ਵਿੱਚ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ (ਐਸਸੀਐਸਐਸ), ਟਾਈਮ ਡਿਪੋਜਟ, ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਸੁਕੰਨਿਆ ਸਮਰਿੱਧੀ ਯੋਜਨਾ (ਐਸਐਸਏ), ਨੈਸ਼ਨਲ ਸੇਵਿੰਗ ਸਰਟੀਫਿਕੇਟ, ਕਿਸਾਨ ਵਿਕਾਸ ਪੱਤਰ (ਕੇਵੀਪੀ), ਪਬਲਿਕ ਪ੍ਰੋਵੀਡੈਂਟ ਫੰਡ, ਮਹੀਨਾਵਾਰ ਇਨਕਮ ਸਕੀਮ, ਟਾਈਮ ਡਿਪਾਜ਼ਿਟ ਅਤੇ ਰੀਕਿਊਰਿੰਗ ਡਿਪਾਜ਼ਿਟ ਯੋਜਨਾਵਾਂ ਸ਼ਾਮਲ ਹਨ। ਇਹ ਯੋਜਨਾਵਾਂ ਸੀਨੀਅਰ ਸਿਟੀਜ਼ਨ, ਮਹਿਲਾਵਾਂ, ਕਿਸਾਨਾਂ, ਤਨਖਾਹਦਾਰ ਕਰਮਚਾਰੀਆਂ ਅਤੇ ਛੋਟੇ ਨਿਵੇਸ਼ਕਾਂ ਦੀਆਂ ਵਿੱਤੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਅਤ ਨਿਵੇਸ਼ ਅਤੇ ਨਿਰੰਤਰ ਆਮਦਨ ਯਕੀਨੀ ਬਣਾਉਂਦੀਆਂ ਹਨ। ਡਾਕ ਵਿਭਾਗ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਰਕਾਰ ਵੱਲੋਂ ਸਮਰਥਿਤ ਬੀਮਾ ਅਤੇ ਬਚਤ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਲੰਬੇ ਸਮੇਂ ਲਈ ਵਿੱਤੀ ਸੁਰੱਖਿਆ ਯਕੀਨੀ ਬਣਾਉਣ। ਯੋਜਨਾਵਾਂ ਸਬੰਧੀ ਵਿਸਥਾਰਕ ਜਾਣਕਾਰੀ, ਯੋਗਤਾ, ਪ੍ਰੀਮੀਅਮ, ਬਿਆਜ ਦਰਾਂ ਅਤੇ ਮੈਚੋਰਿਟੀ ਮੁੱਲ ਬਾਰੇ ਜਾਣਕਾਰੀ ਨੇੜਲੇ ਡਾਕਘਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।