ਫੂਸ ਮੰਡੀ ’ਚ ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ
ਫ਼ੂਸ ਮੰਡੀ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ
Publish Date: Sat, 17 Jan 2026 05:22 PM (IST)
Updated Date: Sun, 18 Jan 2026 04:10 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅੱਜ 321 ਦਿਨ ਦੇ ਦੂਜੇ ਪੜਾਅ ਤਹਿਤ ਪਿੰਡ ਫ਼ੂਸ ਮੰਡੀ ਵਿੱਚ ਅੱਜ ਗ੍ਰਾਮ ਪੰਚਾਇਤ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਕਿਰਨਾਂ ਕੌਰ ਮਰਾੜ੍ਹ ਦੀ ਅਗਵਾਈ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਤੇ ਸਮਾਜ ਸੇਵੀ ਡਾਕਟਰ ਜਗਸੀਰ ਸਿੰਘ ਮਰਾੜ੍ਹ ਤੋਂ ਇਲਾਵਾ ਪਿੰਡ ਵਾਸੀਆਂ ਨੇ ਹੱਥਾਂ ਵਿਚ ਨਸ਼ਿਆਂ ਵਿਰੋਧੀ ਬੈਨਰ ਤੇ ਮਾਟੋ ਫ਼ੜ ਕੇ ਪਿੰਡ ਦੀਆਂ ਗਲੀਆਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਨਸ਼ਿਆਂ ਨਾਲ ਮਨੁੱਖੀ ਸਰੀਰ ਅੰਦਰ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਨਸ਼ਿਆਂ ਵਿਰੋਧੀ ਰੈਲੀ ਵਿੱਚ ਬਲਾਕ ਪ੍ਰਧਾਨ ਰਮੇਸ਼ ਸਿੰਘ ਹਰਦੀਪ ਸਿੰਘ ਰੋਮਾਣਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਹਾਜ਼ਰ, ਪੰਚਾਇਤ ਸਕੱਤਰ ਗੁਰਮੀਤ ਸਿੰਘ, ਗੁਰਜੰਟ ਸਿੰਘ ਰੋਮਾਣਾ,ਪੰਚ ਵੀਰਪਾਲ ਕੌਰ, ਪੰਚ ਪੁਸ਼ਵਿੰਦਰ ਕੌਰ,ਪੰਚ ਕਿਰਨਦੀਪ ਕੌਰ, ਪੰਚ ਮਨਦੀਪ ਸਿੰਘ, ਗੁਰਲਾਲ ਸਿੰਘ ਤੇ ਪ੍ਰਧਾਨ ਜਗਜੀਤ ਸਿੰਘ, ਪਿੰਡ ਦੇ ਮੋਹਤਬਰ ਸ਼ਾਮਲ ਸਨ।