ਕੁੱਝ ਦਿਨ ਪਹਿਲਾਂ ਮਿਲੀ ਲਾਸ਼ ਦੀ ਹੋਈ ਸ਼ਨਾਖ਼ਤ
ਕੁੱਝ ਦਿਨ ਪਹਿਲਾਂ ਮਿਲੀ ਲਾਸ਼ ਦੀ ਹੋਈ ਸ਼ਨਾਖ਼ਤ
Publish Date: Sat, 17 Jan 2026 04:36 PM (IST)
Updated Date: Sun, 18 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿਛਲੇ ਦਿਨੀਂ ਸਥਾਨਕ ਠੰਢੀ ਸੜਕ ‘ਤੇ ਚਰਚ ਦੇ ਪਿੱਛੇ ਖਾਲੀ ਪਏ ਰੇਲਵੇ ਕੁਆਰਟਰਾਂ ਦੇ ਖੰਡਰ ਵਿਚ ਮਿਲੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਸ਼ਨਾਖ਼ਤ ਹੋ ਗਈ ਹੈ। ਇਹ ਲਾਸ਼ ਸਹਾਰਾ ਜਨ ਸੇਵਾ ਵੱਲੋਂ ਕੈਨਾਲ ਥਾਣਾ ਪੁਲਿਸ ਦੇ ਸਹਿਯੋਗ ਨਾਲ ਸ਼ਨਾਖ਼ਤ ਨਾ ਹੋਣ ਕਾਰਨ ਸਰਕਾਰੀ ਹਸਪਤਾਲ ਦੀ ਮੌਰਚਰੀ ’ਚ ਭੇਜੀ ਗਈ ਸੀ। ਬਾਅਦ ’ਚ ਸਹਾਰਾ ਨੈੱਟਵਰਕ ਦੀ ਮਦਦ ਨਾਲ ਮ੍ਰਿਤਕ ਦੀ ਪਛਾਣ ਕਰਵਾ ਲਈ ਗਈ। ਮ੍ਰਿਤਕ ਦੀ ਪਛਾਣ ਰਮੇਸ਼ ਕੁਮਾਰ ਪੁੱਤਰ ਰਾਮਪਾਲ (ਉਮਰ ਕਰੀਬ 60 ਸਾਲ), ਵਾਸੀ ਮੁਲਤਾਨੀਆ ਰੋਡ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕੁਝ ਸਮੇਂ ਤੋਂ ਆਪਣੇ ਘਰੋਂ ਲਾਪਤਾ ਸੀ। ਸਹਾਰਾ ਨੈੱਟਵਰਕ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ‘ਤੇ ਕੈਨਾਲ ਥਾਣਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਧਾਰਾ 174 ਸੀਆਰਪੀਸੀ ਦੇ ਤਹਿਤ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਉਪਰੰਤ ਕਾਨੂੰਨੀ ਕਾਰਵਾਈ ਪੂਰੀ ਕਰਕੇ ਮ੍ਰਿਤਕ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਹਵਾਲੇ ਕੀਤੀ ਗਈ। ਪੁਲਿਸ ਵੱਲੋਂ ਮ੍ਰਿਤਕ ਦੀ ਮੌਤ ਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।