ਇੰਡੀਅਨ ਯੂਥ ਕਾਂਗਰਸ ਦੀ ਭਰਤੀ ਲਈ 23 ਤਕ ਭਰੇ ਜਾ ਸਕਦੇ ਨੇ ਫਾਰਮ : ਜ਼ੈੱਡਆਰਓ
ਇੰਡੀਅਨ ਯੂਥ ਕਾਂਗਰਸ ਦੀ ਨਵੀਂ ਭਰਤੀ ਲਈ 23
Publish Date: Fri, 16 Jan 2026 07:35 PM (IST)
Updated Date: Sat, 17 Jan 2026 04:13 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਇੰਡੀਅਨ ਯੂਥ ਕਾਂਗਰਸ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਯੂਥ ਕਾਂਗਰਸ ਦੀ ਨਵੀਂ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ 23 ਜਨਵਰੀ ਤਕ ਆਨਲਾਈਨ ਨੋਮੀਨੇਸ਼ਨ ਫਾਰਮ ਭਰ ਸਕਦੇ ਹਨ। ਇਹ ਜਾਣਕਾਰੀ ਇੰਡੀਅਨ ਯੂਥ ਕਾਂਗਰਸ ਵੱਲੋਂ ਨਿਯੁਕਤ ਜ਼ੈੱਡਆਰਓ (ਜ਼ੋਨਲ ਰਿਟਰਨਿੰਗ ਅਫ਼ਸਰ) ਆਜ਼ਾਦ ਬਹਾਦਰ ਨੇ ਬਠਿੰਡਾ ਕਾਂਗਰਸ ਭਵਨ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ, ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਪ੍ਰੀਤਮ ਸਿੰਘ ਕੋਟਭਾਈ ਤੇ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਵੀ ਹਾਜ਼ਰ ਸਨ। ਰਾਜਨ ਗਰਗ ਨੇ ਦੱਸਿਆ ਕਿ ਯੂਥ ਕਾਂਗਰਸ ਦੀ ਮਿਆਦ ਪੂਰੀ ਹੋਣ ਕਾਰਨ ਨਵੀਂ ਭਰਤੀ ਸ਼ੁਰੂ ਕੀਤੀ ਹੈ। ਇਸ ਤੋਂ ਬਾਅਦ ਬਲਾਕ ਪ੍ਰਧਾਨ ਤੋਂ ਲੈ ਕੇ ਪੰਜਾਬ ਪ੍ਰਧਾਨ ਤਕ ਚੋਣ ਪ੍ਰਕਿਰਿਆ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਯੂਥ ਕਾਂਗਰਸ ਨਾਲ ਜੁੜਨ ਲਈ ਭਾਰੀ ਉਤਸ਼ਾਹ ਹੈ। ਆਜ਼ਾਦ ਬਹਾਦਰ ਨੇ ਨੌਜਵਾਨਾਂ ਨੂੰ ਇੰਡੀਅਨ ਯੂਥ ਕਾਂਗਰਸ ਨਾਲ ਜੁੜ ਕੇ ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰੀਤਮ ਸਿੰਘ ਕੋਟਭਾਈ ਨੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕ ਹਿੱਤਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਲਖਵਿੰਦਰ ਸਿੰਘ ਲੱਖਾ, ਅਰਸ਼ਦੀਪ ਸਿੰਘ ਸਿੱਧੂ, ਸੁਨੀਲ ਕੁਮਾਰ, ਦਰਸ਼ਨ ਸਿੰਘ ਰਾਮਾ, ਕ੍ਰਿਸ਼ਨ ਸਿੰਘ ਭਾਗੀਬਾਦਰ, ਲਖਬੀਰ ਸਿੰਘ ਨਾਜੀ ਮੌੜ, ਸੁਖਦੀਪ ਸਿੰਘ ਮੌੜ, ਅੰਗਰੇਜ ਸਿੰਘ ਭਗਤਾ, ਮਨਜੀਤ ਸਿੰਘ ਬਠਿੰਡਾ, ਜਗਜੀਤ ਸਿੰਘ ਸੰਗਤ, ਭੋਲਾ ਸਿੰਘ ਨਥਾਣਾ, ਰੁਪਿੰਦਰਪਾਲ ਸਿੰਘ ਕੋਟ ਭਾਈ, ਪਰਗਟ ਸਿੰਘ, ਅਵਤਾਰ ਸਿੰਘ ਗੋਨਿਆਣਾ ਅਤੇ ਸਮੂਹ ਬਲਾਕ ਪ੍ਰਧਾਨ ਤੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।