ਸੁਸ਼ਾਂਤ ਸਿਟੀ-2 ’ਚ ਮਨਾਈ ਧੀਆਂ ਦੀ ਲੋਹੜੀ
ਸੁਸ਼ਾਂਤ ਸਿਟੀ 2 ਵਿਖੇ ਧੀਆਂ ਦੀ ਲੋਹੜੀ ਮਨਾਈ
Publish Date: Fri, 16 Jan 2026 04:52 PM (IST)
Updated Date: Sat, 17 Jan 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸੁਸ਼ਾਤ ਸਿਟੀ-2 ਬਠਿੰਡਾ ਵਿਖੇ ਲੜਕੀਆਂ ਦੇ ਸਨਮਾਨ ਵਜੋਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਕਲੋਨੀ ਵਾਸੀਆਂ ਵੱਲੋਂ ਪਾਰਕ ਨੰਬਰ 8 ਵਿਚ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਵਿਚ ਸਮੂਹ ਕਲੋਨੀ ਵਾਸੀਆਂ ਨੇ ਇਕੱਤਰ ਹੋ ਕੇ ਗੁੜ, ਤਿਲ, ਰਿਉੜੀਆਂ, ਮੂੰਗਫਲੀਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਕਲੋਨੀ ਦੇ ਜਨਰਲ ਮੈਨੇਜਰ ਸੰਦੀਪ ਠਕਰਾਲ ਨੇ ਸਮੂਹ ਕਲੋਨੀ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਸਮੇਂ ਕਲੋਨੀ ਦੀਆਂ ਲਗਭਗ 50 ਅਣਵਿਆਹੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਸਰਪ੍ਰਸਤ ਜਗਰੂਪ ਸਿੰਘ ਜੌੜਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਤਿਉਹਾਰ ਸਾਡਾ ਸੱਭਿਆਚਾਰ ਹਨ। ਸਾਨੂੰ ਤਿਉਹਾਰਾਂ ਨੂੰ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ। ਇਸ ਸਮੇਂ ਸੁਸਾਇਟੀ ਮੈਂਬਰ ਗੰਡਾ ਸਿੰਘ, ਹਰਬੰਸ ਸਿੰਘ, ਕੁਲਵੰਤ ਸਿੰਘ ਖਜ਼ਾਨਚੀ, ਹਰਮੀਤ ਸਿੰਘ, ਸੁਖਪਾਲ ਸਿੰਘ ਧਿੰਗੜ, ਗੁਰਜੰਟ ਸਿੰਘ ਸਿੱਧੂ, ਹਰਕਮਲਪ੍ਰੀਤ ਸਿੰਘ, ਜਗਜੀਤ ਸਿੰਘ, ਕੁੰਦਨ ਲਾਲ, ਰਤਨ ਲਾਲ, ਗੁਰਚਰਨ ਸਿੰਘ, ਟੀਸੀ ਗਰਗ, ਪਰਮਿੰਦਰ ਕੌਰ, ਕੁਲਦੀਪ ਕੌਰ ਤੋ ਇਲਾਵਾ ਭੁਪਿੰਦਰ ਸਿੰਘ ਮਾਨ, ਮਾਸਟਰ ਗੁਰਜੰਟ ਸਿੰਘ ਭਾਗੀਵਾਂਦਰ, ਅੰਮ੍ਰਿਤਪਾਲ ਸਿੰਘ ਖਾਲਸਾ, ਲੋਕ ਗਾਇਕ ਗੁਰਵਿੰਦਰ ਬਰਾੜ, ਮਾਸਟਰ ਜਗਸੀਰ ਸਿੰਘ ਸਮੇਤ ਸਮੂਹ ਕਲੋਨੀ ਵਾਸੀ ਮੌਜੂਦ ਸਨ।