- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੜਦੀਕਲਾ ਵੈੱਲਫੇਅਰ ਕਲੱਬ ਨੇ ਲਗਾਇਆ ਖੂਨਦਾਨ ਕੈਂਪ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਮਾਜ ਸੇਵਾ ਦੇ ਖੇਤਰ ’ਚ ਆਪਣੇ ਕਾਰਜਾਂ ਕਰਕੇ ਵੱਖਰੀ ਪਛਾਣ ਬਣਾ ਚੁੱਕੇ ਚੜ੍ਹਦੀ ਕਲਾ ਵੈੱਲਫੇਅਰ ਕਲੱਬ ਜਗਾ ਰਾਮ ਤੀਰਥ ਨੇ ਆਪਣੀਆਂ ਸਮਾਜਿਕ ਗਤੀਵਿਧੀਆਂ ਨੂੰ ਨਿਰੰਤਰ ਰੱਖਦਿਆਂ ਪ੍ਰਸਿੱਧ ਧਾਰਮਿਕ ਸਖਸ਼ੀਅਤ ਸੰਤ ਨਰੈਣ ਮੁਨੀ ਨੂੰ ਸਮਰਪਿਤ ਕਰਕੇ ਪਿੰਡ ਦੇ ਡੇਰਾ ਬਾਬਾ ਸੰਧਿਆ ਦਾਸ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਉਣ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਕਾਬਿਲ ਵਿਦਿਆਰਥੀਆਂ ਤੇ ਸਮਾਜਿਕ ਖੇਤਰ ’ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ।
ਖੂਨਦਾਨ ਕੈਂਪ ਦੀ ਡੇਰਾ ਬਾਬਾ ਸੰਧਿਆ ਦਾਸ ਦੇ ਮੁਖੀ ਬਾਬਾ ਹਰਬੰਸ ਦਾਸ ਅਤੇ ਮਹੰਤ ਗਿਆਨ ਸਰੂਪ ਗੁਰੂਸਰ ਵਾਲਿਆਂ ਨੇ ਰਿਬਨ ਕੱਟ ਕੇ ਰਸਮੀ ਆਰੰਭਤਾ ਕਰਵਾਈ। ਇਸ ਮੌਕੇ ਜਿੱਥੇ ਬਾਬਾ ਗਿਆਨ ਦਾਸ ਜੱਜਲ, ਬਾਬਾ ਅਜੀਤ ਸਿੰਘ ਕੀਰਤਨਪੁਰਾ, ਮਹੰਤ ਅਮਰਦਾਸ ਕੋਟਫੱਤਾ, ਮਹੰਤ ਦਲਬਾਰਾ ਦਾਸ ਰਾਮਾਂ ਤੇ ਮਹੰਤ ਭੀਮ ਦਾਸ ਮਾਹੀਨੰਗਲ ਨੇ ਸ਼ਮੂਲੀਅਤ ਕੀਤੀ, ਉੱਥੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ, ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ, ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ, ਪੰਥਕ ਆਗੂ ਜਥੇਦਾਰ ਦਰਸ਼ਨ ਸਿੰਘ ਜਗਾ ਰਾਮ ਤੀਰਥ, ਐਡਵੋਕੇਟ ਉਦੈਵੀਰ ਸਿੰਘ ਜਗਾ ਸਮੇਤ ਕਈ ਰਾਜਸੀ ਹਸਤੀਆਂ ਨੇ ਵੀ ਹਾਜ਼ਰੀ ਭਰੀ।ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਬਲੱਡ ਬੈਂਕ ਬਠਿੰਡਾ ਤੋਂ ਆਏ ਡਾਕਟਰਾਂ ਦੀ ਟੀਮ ਨੇ ਬਲੱਡ ਇਕੱਤਰ ਕੀਤਾ। ਕਲੱਬ ਪ੍ਰਬੰਧਕਾਂ ਅਨੁਸਾਰ ਕੁੱਲ 52 ਯੂਨਿਟ ਖੂਨ ਬਲੱਡ ਬੈਂਕ ਨੂੰ ਸੌਂਪਿਆ ਗਿਆ।
ਉੱਧਰ ਕਲੱਬ ਨੇ ਖੂਨਦਾਨ ਕੈਂਪ ਦੇ ਨਾਲ ਨਾਲ ਜਿੱਥੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਨਾਲ ਸਬੰਧਤ ਉਨ੍ਹਾਂ ਵਿਦਿਆਰਥੀਆਂ ਦਾ ਵਿਸ਼ੇਸ ਸਨਮਾਨ ਕੀਤਾ, ਜਿਨ੍ਹਾਂ ਨੇ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਦਿਆਂ ਪਿੰਡ ਦਾ ਨਾਂ ਰੌਸ਼ਨ ਕੀਤਾ, ਉੱਥੇ ਸਮਾਜਿਕ ਖੇਤਰ ’ਚ ਵਿਚਰਦਿਆਂ ਹੋਇਆਂ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਇਲਾਕੇ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਿਵਲ ਹਸਪਤਾਲ ਤਲਵੰਡੀ ਸਾਬੋ ’ਚ ਚੰਗੇਰੇ ਪ੍ਰਬੰਧਾਂ ਲਈ ਐੱਸਐੱਮਓ ਡਾ. ਰਵੀਕਾਂਤ ਗੁਪਤਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਅੰਤ ’ਚ ਕਲੱਬ ਦੇ ਪ੍ਰਧਾਨ ਜੱਗਾ ਸਿੰਘ ਨੇ ਪਹੁੰਚੀਆਂ ਸ਼ਖ਼ਸੀਅਤਾਂ/ਖੂਨਦਾਨੀਆਂ, ਤਿੰਨੇ ਸਰਪੰਚਾਂ ਬੀਬਾ ਜਸਵਿੰਦਰ ਕੌਰ, ਮਨਜੀਤ ਸਿੰਘ ਤੇ ਸੂਬਾ ਸਿੰਘ ਸਮੇਤ ਸਹਿਯੋਗ ਦੇਣ ਵਾਲੀਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਖ਼ੂਨਦਾਨ ਕੈਂਪ ਦੌਰਾਨ ਬਿੱਟੂ ਸੰਧੂ, ਬਲਵਿੰਦਰ ਸਿੱਧੂ, ਜੰਬਾ ਚੋਟੀਆ, ਰਾਜ ਪਾਲ ਸਿੰਘ, ਬੱਬੀ ਸਿੰਘ, ਅਧਿਆਪਕ ਬਲਦੇਵ ਸਿੰਘ, ਗੁਰਦੀਪ ਮਾਨ, ਗਗਨਦੀਪ ਮਾਨ, ਇਕਬਾਲ ਸਿੰਘ, ਜਗਸੀਰ ਚੌਹਾਨ, ਡਾ.ਰੇਸ਼ਮ, ਬਿੱਕਰ ਸਿੰਘ, ਸੁਰਜੀਤ ਸ਼ਿੰਦੀ, ਮੇਜਰ ਸਿੰਘ ਸਾਬਕਾ ਸਰਪੰਚ, ਜਸਵਿੰਦਰ ਜ਼ੈਲਦਾਰ, ਮੰਦਰ ਪ੍ਰਧਾਨ, ਰੇਸ਼ਮ ਸਿੰਘ ਪ੍ਰਧਾਨ ਸੁਸਾਇਟੀ, ਸਮਸ਼ੇਰ ਸਿੰਘ ਸੇਵਾਮੁਕਤ ਇੰਸਪੈਕਟਰ, ਰਾਜੂ ਸਿੰਘ ਤੇ ਸਿਕੰਦਰ ਸਿੰਘ ਪੀਪੀ., ਜੀਤਾ ਸਿੰਘ ਤੇ ਸੀਰਾ ਸਿੰਘ ਮੈਂਬਰ, ਡਾ. ਅਵਤਾਰ ਸਿੰਘ, ਬੇਅੰਤ ਮਿਸਤਰੀ, ਹੈਪੀ ਸਿੱਧੂ, ਹੈਪੀ ਸੇਠ ਆਦਿ ਮੌਜੂਦ ਸਨ।