ਬੀਸੀਏ ਭਾਗ-2 ਦੇ ਬੱਚਿਆਂ ਦਾ ਨਤੀਜਾ ਰਿਹਾ ਸ਼ਾਨਦਾਰ
ਬਾਬਾ ਮੋਨੀ ਜੀ ਮਹਾਰਾਜ ਡਿਗਰੀ ਕਾਲਜ ਦੇ ਬੀਸੀਏ ਭਾਗ ਦੂਜਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਨਤੀਜਾ
Publish Date: Fri, 16 Jan 2026 04:47 PM (IST)
Updated Date: Sat, 17 Jan 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਾਬਾ ਮੋਨੀ ਜੀ ਡਿਗਰੀ ਮਹਾਰਾਜ ਕਾਲਜ ਲਹਿਰਾ ਮੁਹੱਬਤ (ਬਠਿੰਡਾ) ਦਾ ਨਤੀਜਾ ਸਰਵੋਤਮ ਰਿਹਾ। ਪਿਛਲੇ ਦਿਨੀਂ ਪੰਜਾਬੀ ’ਵਰਸਿਟੀ ਵੱਲੋਂ ਐਲਾਨੇ ਗਏ ਬੀਸੀਏ ਭਾਗ-ਦੂਜਾ (ਸਮੈਸਟਰ-ਚੌਥਾ) ਦੇ ਨਤੀਜੇ ਵਿਚ ਕਾਲਜ ਦੀ ਵਿਦਿਆਰਥਣ ਮੁਸਕਾਨ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਪੂਹਲੀ ਨੇ ਪਹਿਲਾ, ਸਿਮਰਨ ਕੌਰ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਰਾਏਖਾਨਾ ਨੇ ਦੂਜਾ , ਜੋਤੀ ਕੌਰ ਪੁੱਤਰੀ ਚਮਕੌਰ ਸਿੰਘ ਵਾਸੀ ਕਰਤਾਰਪੁਰ ਥਾਂਦੇ ਨੇ ਤੀਸਰਾ ਸਥਾਨ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਬੀਸੀਏ ਭਾਗ-ਦੂਜਾ (ਸਮੈੱਸਟਰ-ਚੌਥਾ) ਦਾ ਨਤੀਜਾ ਲਗਭਗ ਪੂਰੇ ਫੀਸਦੀ ਰਿਹਾ। ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ। ਇਸ ਮੌਕੇ ਕਾਲਜ ਦੇ ਡਾਇਰੈਕਟਰ ਕੇਸਰ ਸਿੰਘ ਧਲੇਵਾਂ, ਮੈਨੇਜਿੰਗ ਡਾਇਰੈਕਟਰ ਲਖਵੀਰ ਸਿੰਘ ਸਿੱਧੂ ਅਤੇ ਐਡਮਨਿਸਟ੍ਰੇਟਿਵ ਕੁਲਵੀਰ ਸਿੰਘ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਰਜਨੀ ਚੌਧਰੀ ਨੇ ਵਧਾਈ ਦਿੰਦਿਆਂ ਵਿਦਿਆਰਥਣਾਂ ਨੂੰ ਹੋਰ ਵੱਧ ਤੋਂ ਵੱਧ ਮਿਹਨਤ ਕਰਕੇ ਤਰੱਕੀਆਂ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਕਾਲਜ ਦੇ ਸਟਾਫ ਮੈਂਬਰ ਪ੍ਰੋ. ਅਮਨਿੰਦਰ ਕੌਰ , ਪ੍ਰੋ. ਮੋਨਿਕਾ ਗਰਗ, ਪ੍ਰੋ. ਰਮਨਦੀਪ ਕੌਰ, ਪ੍ਰੋ. ਅਵਨੀਤ ਕੌਰ, ਪ੍ਰੋ. ਸੁਖਦੀਪ ਕੌਰ , ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਰੁਚੀਕਾ, ਪ੍ਰੋ. ਨਵਦੀਪ ਸ਼ਰਮਾ, ਪ੍ਰੋ. ਜਗਪ੍ਰੀਤ ਕੌਰ, ਪ੍ਰੋ.ਨਵਜੋਤ ਕੌਰ, ਪ੍ਰੋ. ਰਵਿੰਦਰ ਕੌਰ ,ਪ੍ਰੋ. ਸਰਬਜੀਤ ਕੌਰ, ਪ੍ਰੋ. ਅਕਾਸਦੀਪ, ਪ੍ਰੋ. ਜਸਕਰਨ ਸਿੰਘ ਤੇ ਪ੍ਰੋ. ਕੁਲਦੀਪ ਸਿੰਘ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।