ਫੈਕਟਰੀ ’ਚੋਂ 225 ਗੱਟੇ ਕਣਕ ਚੋਰੀ
ਫੈਕਟਰੀ ਵਿੱਚੋਂ 225 ਗੱਟੇ ਕਣਕ ਚੋਰੀ
Publish Date: Fri, 16 Jan 2026 04:32 PM (IST)
Updated Date: Sat, 17 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਰਾਮਾਂ ਮੰਡੀ ਸਥਿਤ ਇਕ ਫੈਕਟਰੀ ਵਿੱਚੋਂ ਅਣਪਛਾਤੇ ਚੋਰ 225 ਗੱਟੇ ਕਣਕ ਦੇ ਬੀਜ ਚੋਰੀ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਨਿਸ਼ਚਿਤ ਜਿੰਦਲ ਵਾਸੀ ਰਾਮਾਂ ਮੰਡੀ ਨੇ ਦੱਸਿਆ ਕਿ ਉਸ ਦੀ ਗੁਰੂ ਗਰੀਬ ਦਾਸ ਸੀਡਸ ਰਾਮਾਂ ਮੰਡੀ ਨਾਂ ਦੀ ਫਰਮ ਹੈ। ਪੀੜਤ ਨੇ ਦੱਸਿਆ ਕਿ 11 ਤੇ 12 ਜਨਵਰੀ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੀ ਫੈਕਟਰੀ ਅੰਦਰ ਦਾਖਲ ਹੋਏ ਤੇ ਫੈਕਟਰੀ ਵਿੱਚੋਂ 225 ਗੱਟੇ ਕਣਕ ਦਾ ਬੀਜ ਚੋਰੀ ਕਰਕੇ ਲੈ ਗਏ। ਥਾਣਾ ਰਾਮਾਂ ਮੰਡੀ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।