ਸ਼ਾਰਪ ਬ੍ਰੇਨਸ ਸੰਸਥਾ ਨੂੰ ਮਿਲਿਆ ਸਰਵੋਤਮ ਸੈਂਟਰ ਦਾ ਪੁਰਸਕਾਰ
ਸ਼ਾਰਪ ਬ੍ਰੇਨਸ ਸੰਸਥਾ ਨੂੰ ਮਿਲਿਆ ਸਰਵੋਤਮ ਸੈਂਟਰ ਦਾ ਪੁਰਸਕਾਰ
Publish Date: Thu, 15 Jan 2026 06:04 PM (IST)
Updated Date: Thu, 15 Jan 2026 06:06 PM (IST)

- ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਜਿੱਤੇ ਸਭ ਤੋਂ ਵੱਧ ਇਨਾਮ - ਦਰਜਨਾਂ ਵਿਦਿਆਰਥੀਆਂ ਨੇ ਬਣਾਏ ਨਵੇਂ ਰਿਕਾਰਡ ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਬੈਕਸ ਮੁਕਾਬਲਿਆਂ ਵਿਚ ਸਭ ਤੋ ਵੱਧ ਇਨਾਮ ਜਿੱਤਣ ਅਤੇ ਦਰਜਨਾਂ ਨਵੇ ਰਿਕਾਰਡ ਬਣਾਉਣ ’ਤੇ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ਼ਾਰਪ ਬ੍ਰੇਨਸ ਏਜੂਕੇਸ਼ਨ ਨੂੰ ਸਾਲ 2025 ਦੇ ਸਰਵੋਤਮ ਐਜੂਕੇਸ਼ਨ ਸੈਟਰ ਦਾ ਪੁਰਸਕਾਰ ਮਿਲਿਆ ਹੈ। ਚੰਡੀਗੜ੍ਹ ਵਿਖੇ ਹੋਏ ਇਕ ਸਮਾਗਮ ਦੌਰਾਨ ਵਿੱਦਿਅਕ ਕੰਪਨੀ ਚੈਂਪੀਅਨਜ਼ ਵਰਲਡ ਦੇ ਐੱਮਡੀ ਸੰਜੀਵ ਕੁਮਾਰ ਵੱਲੋ ਇਹ ਪੁਰਸਕਾਰ ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਅਤੇ ਟੀਮ ਨੂੰ ਦਿੱਤਾ ਗਿਆ। ਚੈਪੀਅਨਜ਼ ਵਰਲਡ ਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਾਰਪ ਬ੍ਰੇਨਸ ਸੰਸਥਾ ਦੇ 7 ਵਿਦਿਆਰਥੀਆਂ ਨੇ ਇੰਟਰਨੈਸ਼ਨਲ ਅਬੈਕਸ ਓਲੰਪੀਆਡ ਅਤੇ 6 ਵਿਦਿਆਰਥੀਆਂ ਨੇ ਨੈਸ਼ਨਲ ਅਬੈਕਸ ਮੁਕਾਬਲੇ ਵਿਚ ਇਨਾਮ ਜਿੱਤੇ ਹਨ। ਇਸੇ ਤਰ੍ਹਾਂ 31 ਦੇਸ਼ਾਂ ਦੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਵੀ ਸ਼ਾਰਪ ਬ੍ਰੇਨਸ ਦੇ 7 ਵਿਦਿਆਰਥੀਆਂ ਨੇ ਇਨਾਮ ਹਾਸਲ ਕੀਤੇ, ਜੋ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਸਭ ਤੋਂ ਵੱਧ ਹਨ। ਸੰਸਥਾ ਦੇ ਦਰਜਨਾਂ ਵਿਦਿਆਰਥੀਆਂ ਨੇ ਇਸ ਸਾਲ ਇੰਡੀਆ ਬੁੱਕ ਆਫ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਿਚ ਆਪਣੇ ਨਾਮ ਦਰਜ ਕਰਵਾਏ ਹਨ। ਸੰਸਥਾ ਦੇ ਇੱਕ ਵਿਦਿਆਰਥੀ ਨੂੰ ਪੰਜਾਬ ਸਟੇਟ ਐਵਾਰਡ ਵੀ ਪ੍ਰਾਪਤ ਹੋਇਆ ਹੈ। ਸੰਜੀਵ ਕੁਮਾਰ ਨੇ ਕਿਹਾ ਕਿ ਸੰਸਥਾ ਦੇ ਵਿਦਿਆਰਥੀਆਂ ਦੀ ਉੱਚ ਪ੍ਰਾਪਤੀਆਂ ਕਾਰਨ ਪੂਰੇ ਭਾਰਤ ਅਤੇ ਹੋਰ ਦੇਸ਼ਾਂ ਵਿਚ ਵੀ ਜ਼ਿਲ੍ਹੇ ਬਠਿੰਡੇ ਦੀ ਇੱਕ ਵੱਖਰੀ ਅਤੇ ਮੁਕਾਮੀ ਪਛਾਣ ਬਣੀ ਹੈ। ਵਰਨਣਯੋਗ ਹੈ ਕਿ ਸ਼ਾਰਪ ਬ੍ਰੇਨਸ ਨੇ ਇਹ ਪੁਰਸਕਾਰ ਲਗਾਤਾਰ ਚੌਥੇ ਸਾਲ ਪ੍ਰਾਪ੍ਤ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2022, 2023 ਅਤੇ 2024 ਵਿਚ ਵੀ ਸ਼ਾਰਪ ਬ੍ਰੇਨਸ ਸੰਸਥਾ 1600 ਏਜੂਕੇਸ਼ਨ ਸੈਟਰਾਂ ਵਿਚ ਨੰਬਰ ਇਕ ’ਤੇ ਰਹੀ ਸੀ। ਸ਼ਾਰਪ ਬ੍ਰੇਨਸ ਸੰਸਥਾ ਨੂੰ ਇਹ ਪੁਰਸਕਾਰ ਮਿਲਣ’ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ, ਪੰਜਾਬ ਫੂਡ ਕਮਿਸ਼ਨ ਦੇ ਮੈੁਬਰ ਜਸਵੀਰ ਸਿੰਘ ਸੇਖੋਂ, ਮੋਹਿਤ ਅਗਰਵਾਲ ਐੱਸਪੀ (ਹੈੱਡਕੁਆਟਰ) ਮੋਹਾਲੀ, ਰਾਮਪੁਰਾ ਫੂਲ ਦੇ ਐੱਸਡੀਐੱਮ ਸੁਨੀਲ ਫੋਗਾਟ, ਅਵਨੀਤ ਕੌਰ ਸਿੱਧੂ ਏਆਈਜੀ ਜੋਨਲ ਸੀਆਈਡੀ ਵਿੰਗ ਬਠਿੰਡਾ, ਦੇਸਰਾਜ ਸਾਬਕਾ ਐੱਸਐੱਸਪੀ ਵਿਜੀਲੈਂਸ ਵਿਭਾਗ, ਸੇਂਟ ਜੇਵੀਅਰ ਸਕੂਲ ਰਾਮਪੁਰਾ ਫੂਲ ਦੇ ਪ੍ਰਿੰਸੀਪਲ ਫਾਦਰ ਯੂਲੇਲੀਓ ਫਰਨਾਂਡਿਜ, ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਕੁਲਜੀਤ ਸਿੰਘ, ਮਾਊਟ ਲਿਟਰਾ ਜੀ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਗਲੋਬਲ ਡਿਸਕਵਰੀ ਸਕੂਲ ਦੇ ਵਾਇਸ ਚੇਅਰਮੈਨ ਅਮਿਤ ਸਰਾਫ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਸੁਨੀਲ ਗੁਪਤਾ, ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ ਸਮੇਤ ਸ਼ਹਿਰ ਦੀਆਂ ਅਨੇਕਾਂ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਆਗੂਆਂ ਨੇ ਵਧਾਈ ਦਿੱਤੀ ਹੈ।