ਹਮੀਰਗੜ੍ਹ ‘ਆਪ’ ਦੇ ਵਿੰਗ ਇੰਚਾਰਜ ਨਿਯੁਕਤ
ਹਮੀਰਗੜ੍ਹ ਆਪ ਦੇ ਮਾਲਵਾ ਪੱਛਮੀ ਜ਼ੋਨ ਐਜੂਕੇਸ਼ਨ ਵਿੰਗ ਇੰਚਾਰਜ ਨਿਯੁਕਤ
Publish Date: Thu, 15 Jan 2026 05:54 PM (IST)
Updated Date: Thu, 15 Jan 2026 05:54 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਆਮ ਆਦਮੀ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਵਰਕਰਾਂ ਨੂੰ ਹੋਰ ਸਰਗਰਮ ਕਰਨ ਲਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਹੀ ਹਲਕਾ ਰਾਮਪੁਰਾ ਫੂਲ ਨਾਲ ਸਬੰਧਤ ਸੇਵਾਮੁਕਤ ਅਧਿਆਪਕ ਪਰਗਟ ਸਿੰਘ ਹਮੀਰਗੜ੍ਹ ਨੂੰ ਆਪ ਦੇ ਮਾਲਵਾ ਪੱਛਮੀ ਜ਼ੋਨ ਐਜੂਕੇਸ਼ਨ ਵਿੰਗ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਮਾਲਵਾ ਪੱਛਮੀ ਜ਼ੋਨ ਐਜੂਕੇਸ਼ਨ ਵਿੰਗ ਇੰਚਾਰਜ ਪਰਗਟ ਸਿੰਘ ਹਮੀਰਗੜ੍ਹ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਅਰਵਿੰਦ ਕੇਜਰੀਵਾਲ ਰਾਸ਼ਟਰੀ ਕਨਵੀਨਰ ਆਮ ਆਦਮੀ ਪਾਰਟੀ, ਅਮਨ ਅਰੋੜਾ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਮਨੀਸ਼ ਸਿਸੋਦੀਆ ਇੰਚਾਰਜ ਆਪ ਪੰਜਾਬ, ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ, ਇੰਦਰਜੀਤ ਸਿੰਘ ਮਾਨ ਜਨਰਲ ਸੈਕਟਰੀ ਮਾਲਵਾ ਵੈਸਟ ਜ਼ੋਨ ਆਪ ਅਤੇ ਚੇਅਰਮੈਨ ਪੰਜਾਬ ਰਾਜ ਖਾਦੀ ਬੋਰਡ, ਬਲਕਾਰ ਸਿੱਧੂ ਵਿਧਾਇਕ ਹਲਕਾ ਰਾਮਪੁਰਾ ਫੂਲ, ਗੁਲਸ਼ਨ ਛਾਬੜਾ ਪ੍ਰਧਾਨ ਐਜੂਕੇਸ਼ਨ ਵਿੰਗ ਆਪ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ। ਪਰਗਟ ਸਿੰਘ ਹਮੀਰਗੜ੍ਹ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਅਹਿਮ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹਰ ਵਰਗ ਦੀ ਭਲਾਈ ਲਈ ਅਹਿਮ ਯਤਨ ਕਰ ਰਹੀ ਹੈ, ਜਿਸ ਕਰਕੇ ਸੂਬੇ ਦਾ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹੈ।