- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵਾ ਵੈਸਟ ਜ਼ੋਨ ਦੇ ਇੰਚਾਰਜ਼ਾਂ ਨੂੰ ਸਟੇਜ ’ਤੇ ਮਿਲਿਆ ਮਾਣ, ਵੱਖ ਵੱਖ ਵਿੰਗਾਂ ਦੇ ਇੰਚਾਰਜ਼ਾਂ ਲਈ ਸਟੇਜ ’ਤੇ ਲੱਗੀਆਂ ਸਨ ਕੁਰਸੀਆਂ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ ਦੇ ਮੌਕੇ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਗਈ ਸਿਆਸੀ ਕਾਨਫਰੰਸ ਦੌਰਾਨ ਇੱਕ ਵਿਲੱਖਣ ਅਤੇ ਨਵੀਂ ਰਾਜਨੀਤਿਕ ਪਰੰਪਰਾ ਦੇਖਣ ਨੂੰ ਮਿਲੀ। ਇਸ ਕਾਨਫਰੰਸ ਵਿੱਚ ਆਮ ਤੌਰ ’ਤੇ ਸਟੇਜ ’ਤੇ ਬੈਠਣ ਵਾਲੇ ਵਿਧਾਇਕਾਂ ਨੂੰ ਸਟੇਜ ਦੀ ਬਜਾਏ ਹੇਠਾਂ ਬਣਾਏ ਗਏ ਵੀਆਈਪੀ ਬਲਾਕ ਪੰਡਾਲ ਵਿੱਚ ਬਿਠਾਇਆ ਗਿਆ, ਜਦਕਿ ਪਾਰਟੀ ਪ੍ਰਤੀ ਸਮਰਪਿਤ ਵੱਖ-ਵੱਖ ਵਿੰਗਾਂ ਦੇ ਮਾਲਵਾ-ਵੈਸਟ ਜੋਨ ਦੇ ਇੰਚਾਰਜਾਂ ਨੂੰ ਸਟੇਜ ਉੱਪਰ ਬਿਠਾ ਕੇ ਖ਼ਾਸ ਤੌਰ ’ਤੇ ਮਾਣ-ਸਤਿਕਾਰ ਦਿੱਤਾ ਗਿਆ। ਇਹ ਪਹਿਲ ਨਾ ਸਿਰਫ਼ ਕਾਨਫਰੰਸ ਵਿੱਚ ਸ਼ਾਮਲ ਲੋਕਾਂ ਲਈ ਹੈਰਾਨੀਜਨਕ ਸੀ, ਸਗੋਂ ਸਿਆਸੀ ਹਲਕਿਆਂ ਵਿੱਚ ਵੀ ਇਸ ਦੀ ਖੂਬ ਚਰਚਾ ਰਹੀ। ਆਮ ਆਦਮੀ ਪਾਰਟੀ ਨੇ ਇਸ ਕਦਮ ਰਾਹੀਂ ਇਹ ਸਪਸ਼ਟ ਸੁਨੇਹਾ ਦਿੱਤਾ ਕਿ ਪਾਰਟੀ ਲਈ ਸੱਤਾ ਜਾਂ ਅਹੁਦਾ ਨਹੀਂ, ਸਗੋਂ ਜੜਾਂ ਨਾਲ ਜੁੜਿਆ ਵਰਕਰ ਅਤੇ ਵਲੰਟੀਅਰ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ। ਕਾਨਫਰੰਸ ਦੌਰਾਨ ਕਿਸਾਨ ਵਿੰਗ ਮਾਲਵਾ-ਵੈਸਟ ਜ਼ੋਨ ਦੇ ਇੰਚਾਰਜ ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ‘ਆਪ’ ਇੱਕ ਅਜਿਹੀ ਪਾਰਟੀ ਹੈ, ਜੋ ਅਨੁਸ਼ਾਸਨ ਵਿੱਚ ਬੱਝੀ ਹੋਈ ਹੈ ਅਤੇ ਜਿੱਥੇ ਅਹੁਦਿਆਂ ਨਾਲੋਂ ਵਧ ਕੇ ਸਮਰਪਣ ਅਤੇ ਮਿਹਨਤ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਮੁਤਾਬਿਕ ਵਿਧਾਇਕਾਂ ਨੂੰ ਸਟੇਜ ਤੋਂ ਹੇਠਾਂ ਬਿਠਾ ਕੇ ਵਿੰਗਾਂ ਦੇ ਇੰਚਾਰਜਾਂ ਨੂੰ ਸਟੇਜ ’ਤੇ ਸਨਮਾਨਿਤ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਪਾਰਟੀ ਆਪਣੇ ਵਰਕਰਾਂ ਨੂੰ ਸੱਚਾ ਮਾਣ ਦਿੰਦੀ ਹੈ। ਮਾਘੀ ਕਾਨਫਰੰਸ ਦੌਰਾਨ ਵੱਖ-ਵੱਖ ਵਿੰਗਾਂ ਦੇ ਮਾਲਵਾ-ਵੈਸਟ ਜ਼ੋਨ ਇੰਚਾਰਜਾਂ ਨੂੰ ਸਟੇਜ ’ਤੇ ਬੈਠਾਇਆ ਗਿਆ। ਇਸ ਮਾਣ-ਸਤਿਕਾਰ ਨੂੰ ਦੇਖ ਕੇ ਪਾਰਟੀ ਦੇ ਹਰ ਵਲੰਟੀਅਰ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਹੋਇਆ। ਵਲੰਟੀਅਰਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਸਨਮਾਨ ਪ੍ਰਕਿਰਿਆ ਨਾਲ ਪਾਰਟੀ ਲਈ ਹੋਰ ਦਿਲੋਂ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਕਾਨਫਰੰਸ ਵਿੱਚ ਸ਼ਾਮਲ ਕਈ ਵਲੰਟੀਅਰਾਂ ਅਤੇ ਆਗੂਆਂ ਨੇ ਕਿਹਾ ਕਿ ਆਮ ਤੌਰ ’ਤੇ ਸਿਆਸੀ ਸਮਾਗਮਾਂ ਵਿੱਚ ਸਟੇਜ ਸਿਰਫ਼ ਵੱਡੇ ਆਗੂਆਂ ਜਾਂ ਚੁਣੇ ਹੋਏ ਨੁਮਾਇੰਦਿਆਂ ਲਈ ਹੀ ਰੱਖਿਆ ਜਾਂਦਾ ਹੈ, ਪਰ ਆਮ ਆਦਮੀ ਪਾਰਟੀ ਨੇ ਇਹ ਧਾਰਣਾ ਤੋੜ ਕੇ ਸਾਬਤ ਕੀਤਾ ਹੈ ਕਿ ਅਸਲੀ ਤਾਕਤ ਮੈਦਾਨ ਵਿੱਚ ਕੰਮ ਕਰਨ ਵਾਲੇ ਵਰਕਰਾਂ ਕੋਲ ਹੁੰਦੀ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਸੀ ਕਿ ਇਸ ਕਦਮ ਰਾਹੀਂ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਸਿਰਫ਼ ਚੋਣਾਂ ਸਮੇਂ ਨਹੀਂ, ਸਗੋਂ ਹਰ ਸਮੇਂ ਆਪਣੇ ਵਰਕਰਾਂ ਨੂੰ ਸਾਥੀ ਮੰਨਦੀ ਹੈ। ਵਿਧਾਇਕਾਂ ਨੂੰ ਵੀਆਈਪੀ ਪੰਡਾਲ ਵਿੱਚ ਅਤੇ ਵਲੰਟੀਅਰਾਂ ਨੂੰ ਸਟੇਜ ’ਤੇ ਬੈਠਾਉਣਾ ਪਾਰਟੀ ਦੀ ਅੰਦਰੂਨੀ ਲੋਕਤੰਤਰਿਕ ਸੋਚ ਨੂੰ ਦਰਸਾਉਂਦਾ ਹੈ।