ਕੁੱਟਮਾਰ ਦੇ ਦੋਸ਼ ’ਚ ਸੱਤ ਖ਼ਿਲਾਫ਼ ਕੇਸ ਦਰਜ
ਕੁੱਟਮਾਰ ਦੇ ਦੋਸ਼ ਹੇਠ ਸੱਤ ਖਿਲਾਫ਼ ਕੇਸ ਦਰਜ
Publish Date: Thu, 15 Jan 2026 05:46 PM (IST)
Updated Date: Thu, 15 Jan 2026 05:48 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕੁੱਟਮਾਰ ਦੇ ਦੋਸ਼ ਹੇਠ ਥਾਣਾ ਕੋਤਵਾਲੀ ਪੁਲਿਸ ਨੇ ਸੱਤ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਜਵੇਦ ਅਖਤਰ ਵਾਸੀ ਰਣਜੀਤ ਪ੍ਰੈਸ ਵਾਲੀ ਗਲੀ ਬਠਿੰਡਾ ਨੇ ਦੱਸਿਆ ਕਿ ਕ੍ਰਿਸ਼ਨ, ਦੀਪਕ ਸ਼ਰਮਾ, ਕਰਨ ਸ਼ਰਮਾ ਵਾਸੀ ਢਿੱਲੋਂ ਕਲੋਨੀ ਬਠਿੰਡਾ ਅਤੇ ਲੱਖਾ ਸ਼ਰਮਾ ਵਾਸੀ ਧੋਬੀਆਣਾ ਬਸਤੀ ਨੇ ਆਪਣੇ ਚਾਰ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਜਿਸ ਕਾਰਨ ਨੂੰ ਜ਼ਖਮੀ ਹੋ ਗਿਆ। ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।