ਸੁਸ਼ਾਂਤ ਸਿਟੀ-2 ’ਚ ਧੀਆਂ ਦੀ ਲੋਹੜੀ ਮਨਾਈ
ਸੁਸ਼ਾਂਤ ਸਿਟੀ 2 ਵਿਖੇ ਧੀਆਂ ਦੀ ਲੋਹੜੀ ਮਨਾਈ
Publish Date: Thu, 15 Jan 2026 05:23 PM (IST)
Updated Date: Thu, 15 Jan 2026 05:24 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੁਸ਼ਾਂਤ ਸਿਟੀ-2 ਬਠਿੰਡਾ ਵਿਖੇ ਲੜਕੀਆਂ ਦੇ ਸਨਮਾਨ ਵਜੋਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਕਾਲੋਨੀ ਵਾਸੀਆਂ ਵੱਲੋਂ ਪਾਰਕ ਨੰਬਰ 8 ਵਿਚ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਵਿਚ ਸਮੂਹ ਕਾਲੋਨੀ ਵਾਸੀਆਂ ਨੇ ਇਕੱਤਰ ਹੋ ਕੇ ਗੁੜ, ਤਿਲ, ਰਿਉੜੀਆਂ, ਮੂੰਗਫਲੀਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਕਾਲੋਨੀ ਦੇ ਜਨਰਲ ਮੈਨੇਜਰ ਸੰਦੀਪ ਠਕਰਾਲ ਨੇ ਸਮੂਹ ਕਾਲੋਨੀ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਸਮੇਂ ਕਾਲੋਨੀ ਦੀਆਂ ਲਗਭਗ 50 ਅਣਵਿਆਹੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਸਰਪ੍ਰਸਤ ਜਗਰੂਪ ਸਿੰਘ ਜੌੜਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਤਿਉਹਾਰ ਸਾਡਾ ਸੱਭਿਆਚਾਰ ਹਨ। ਸਾਨੂੰ ਤਿਉਹਾਰਾਂ ਨੂੰ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ। ਇਸ ਸਮੇਂ ਸੁਸਾਇਟੀ ਮੈਂਬਰ ਗੰਡਾ ਸਿੰਘ, ਹਰਬੰਸ ਸਿੰਘ, ਕੁਲਵੰਤ ਸਿੰਘ ਖਜ਼ਾਨਚੀ, ਹਰਮੀਤ ਸਿੰਘ, ਸੁਖਪਾਲ ਸਿੰਘ ਧਿੰਗੜ, ਗੁਰਜੰਟ ਸਿੰਘ ਸਿੱਧੂ, ਹਰਕਮਲਪ੍ਰੀਤ ਸਿੰਘ, ਜਗਜੀਤ ਸਿੰਘ, ਕੁੰਦਨ ਲਾਲ, ਰਤਨ ਲਾਲ, ਗੁਰਚਰਨ ਸਿੰਘ, ਟੀਸੀ ਗਰਗ, ਪਰਮਿੰਦਰ ਕੌਰ, ਕੁਲਦੀਪ ਕੌਰ ਤੋਂ ਇਲਾਵਾ ਭੁਪਿੰਦਰ ਸਿੰਘ ਮਾਨ, ਮਾਸਟਰ ਗੁਰਜੰਟ ਸਿੰਘ ਭਾਗੀਵਾਂਦਰ, ਅੰਮ੍ਰਿਤਪਾਲ ਸਿੰਘ ਖਾਲਸਾ, ਲੋਕ ਗਾਇਕ ਗੁਰਵਿੰਦਰ ਬਰਾੜ, ਮਾਸਟਰ ਜਗਸੀਰ ਸਿੰਘ ਸਮੇਤ ਸਮੂਹ ਕਲੋਨੀ ਵਾਸੀ ਮੌਜੂਦ ਸਨ।