ਕਿਸੇ ਵੀ ਖੇਤਰ ’ਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਕੁੜੀਆਂ: ਡਾ੍. ਗੁਪਤਾ
ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਕੁੜੀਆਂ: ਡਾ: ਰਵੀ ਕਾਂਤ ਗੁਪਤਾ
Publish Date: Wed, 14 Jan 2026 06:29 PM (IST)
Updated Date: Thu, 15 Jan 2026 04:07 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਿਵਲ ਸਰਜਨ ਬਠਿੰਡਾ ਡਾ: ਤਪਿੰਦਰ ਜੋਤ ਦੀਆਂ ਹਦਾਇਤਾਂ ਮੁਤਾਬਿਕ ਅੱਜ ਐਸਐਮਓ. ਡਾ: ਰਵੀ ਕਾਂਤ ਗੁਪਤਾ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ। ਐਸਡੀਐਚ ਤਲਵੰਡੀ ਸਾਬੋ ਵਿਖੇ ਨਵਜੰਮੀਆਂ ਲੜਕੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਐਸਐਮਓ ਡਾ: ਰਵੀ ਕਾਂਤ ਗੁਪਤਾ ਨੇ ਕਿਹਾ ਕਿ ਹੈਲਥ ਕੇਅਰ ਸਿਸਟਮ ਵਿੱਚ 70 ਫੀਸਦੀ ਯੋਗਦਾਨ ਔਰਤਾਂ ਦਾ ਹੈ ਅਤੇ ਹਰ ਖੇਤਰ ਵਿੱਚ ਔਰਤਾਂ ਕਾਮਯਾਬੀ ਦੇ ਝੰਡੇ ਗੱਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕਾ ਯੁੱਗ ਅਜਿਹਾ ਆ ਗਿਆ ਹੈ ਕਿ ਲੜਕਿਆਂ ਤੋਂ ਵੱਧ ਲੜਕੀਆਂ ਦੀਆਂ ਪ੍ਰਾਪਤੀਆਂ ਹਨ, ਇਸ ਲਈ ਧੀਆਂ ਦੇ ਜਨਮ ਲੈਣ ਨਾਲ ਵਿਤਕਰਾ ਕਰਨਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਚੰਗੀ ਗੱਲ ਹੈ ਕਿ ਧੀਆਂ ਦੀ ਜਨਮ ਦਰ ਵਿੱਚ ਕਾਫ਼ੀ ਵਾਧਾ ਹੋਇਆ ਹੈ।ਉਨ੍ਹਾਂ ਸਾਰੀਆਂ ਧੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮੌਕੇ ਸਾਡੇ ਨਾਲ ਉਤਸ਼ਾਹ ਪੂਰਵਕ ਭਾਗ ਲੈਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਐਸਐਮਓ ਤਲਵੰਡੀ ਸਾਬੋ ਨੇ ਪੀਸੀ ਪੀਐਨਡੀਟੀ ਐਕਟ ਬਾਰੇ ਗੱਲ ਕਰਦਿਆਂ ਕਿਹਾ ਕੀ ਗਰਭ ਵਿੱਚ ਬੱਚੇ ਦੇ ਲਿੰਗ ਦੀ ਜਾਂਚ ਕਰਵਾਉਣਾ ਕਾਨੂੰਨੀ ਅਪਰਾਧ ਹੈ ਅਤੇ ਲਿੰਗ ਜਾਂਚ ਕਰਨ ਵਾਲੇ ‘ਤੇ ਕਰਾਉਣ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਆਪਣੇ ਸੰਬੋਧਨ ਵਿੱਚ ਡਾ ਸ਼ਿਵਾਲੀ ਨੇ ਕਿਹਾ ਕਿ ਧੀਆਂ ਸਾਡੇ ਸਮਾਜ਼ ਦਾ ਇੱਕ ਵੱਡਾ ਉਹ ਹਿੱਸਾ ਹਨ, ਜਿੰਨ੍ਹਾਂ ਬਿਨਾਂ ਮੁਕੰਮਲ ਸਮਾਜ਼ ਦੀ ਕਲਪਨਾ ਕਰਨੀ ਮੁਸ਼ਕਿਲ ਹੈ। ਭਾਰਤ ਵਿੱਚ ਧੀਆਂ ਪੂਜਨੀਕ ਮੰਨੀਆਂ ਗਈਆਂ ਹਨ ਅਤੇ ਧੀਆਂ ਦੀ ਲੋਹੜੀ ਦੀ ਪਿਰਤ ਇਕ ਚੰਗਾ ਸੁਨੇਹਾ ਦਿੰਦੀ ਹੈ। ਇਸ ਮੌਕੇ ਡਾ. ਤਜਿੰਦਰਪਾਲ ਕੌਰ, ਡਾ. ਜਰਲੀਨ ਕੌਰ, ਡਾ. ਜਸਬੀਰ ਕੌਰ, ਡਾ. ਪ੍ਰਭਜੋਤ ਕੌਰ, ਡਾ. ਸ਼ਿਵਾਲੀ, ਡਾ. ਮਿਨਾਕਸ਼ੀ, ਡਾ. ਸੁਖਵਿੰਦਰ ਕੌਰ, ਬਲਾਕ ਐਜੂਕੇਟਰ ਗੁਰਸਿਮਰਤ ਕੌਰ, ਸੀਨੀਅਰ ਫਾਰਮੇਸੀ ਅਫ਼ਸਰ ਜਸਬੀਰ ਸਿੰਘ, ਐਸਡੀਐਚ ਤਲਵੰਡੀ ਸਾਬੋ ਦੇ ਸਮੂਹ ਮਪਹਵ ਮੇਲ ਅਤੇ ਫੀਮੇਲ, ਮਪਹਸ ਮੇਲ ਅਤੇ ਫੀਮੇਲ ਸਮੂਹ ਨਰਸਿੰਗ ਸਟਾਫ਼ ਹਾਜਰ ਰਿਹਾ।