- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰਾਸਤੀ ਪਿੰਡ ਜੈਪਾਲ ਗੜ੍ਹ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਇੱਥੋਂ ਦੀ ਪ੍ਰਸਿੱਧ ਸੰਸਥਾ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ: ਬਠਿੰਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਹੜੀ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਗਿਆ। ਲੋਹੜੀ ਦੇ ਸਮਾਗਮ ਵਿੱਚ ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਆਪਣੀ ਹਾਜ਼ਰੀ ਲਵਾਈ। ਲੋਹੜੀ ਬਾਲਣ ਦੀ ਰਸਮ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਮੇਅਰ ਪਦਮਜੀਤ ਮਹਿਤਾ, ਚੇਅਰਮੈਨ ਨੀਲ ਗਰਗ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਠਿੰਡਾ ਇਕਬਾਲ ਸਿੰਘ ਬਬਲੀ ਢਿੱਲੋਂ, ਸੁਸ਼ੀਲ ਕੁਮਾਰ ਗੋਲਡੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਕਾਲੀ ਦਲ ਅਤੇ ਪ੍ਰਿਥੀਪਾਲ ਸਿੰਘ ਜਲਾਲ ਨੇ ਸਾਂਝੇ ਤੌਰ ’ਤੇ ਨਿਭਾਈ। ਸੰਸਥਾ ਵੱਲੋਂ ਇਸ ਮੌਕੇ 13 ਨਵਜੰਮੇ ਬੱਚੇ ਜਿਨ੍ਹਾਂ ਦੀ ਪਹਿਲੀ ਲੋਹੜੀ ਸੀ ਅਤੇ 25 ਲੋੜਵੰਦ ਬੀਬੀਆਂ ਨੂੰ ਗਰਮ ਸ਼ਾਲ ਅਤੇ ਜੁਰਾਬਾਂ ਦਿੱਤੀਆਂ ਗਈਆਂ।
ਇਸ ਮੌਕੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਅਤੇ ਪ੍ਰਧਾਨ ਗੁਰ ਅਵਤਾਰ ਸਿੰਘ ਗੋਗੀ ਨੇ ਕਿਹਾ। ਸਭਨਾਂ ਦਾ ਧੰਨਵਾਦ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਕੀਤਾ। ਆਏ ਹੋਏ ਪਤਵੰਤੇ ਸੱਜਣਾ ਨੇ ਸੰਸਥਾ ਵੱਲੋਂ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਕਾਰਜਾਂ ਦੀ ਜ਼ੋਰਦਾਰ ਸਲਾਘਾ ਕੀਤੀ ਅਤੇ ਸੰਸਥਾ ਨੂੰ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਵਾਇਆ। ਆਏ ਹੋਏ ਪਤਵੰਤਿਆਂ ਦਾ ਸਵਾਗਤ ਰਾਮ ਪ੍ਰਕਾਸ਼ ਜਿੰਦਲ ਕਨਵੀਨਰ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਗਰੇਵਾਲ, ਖਜਾਨਚੀ ਜਗਜੀਤ ਸਿੰਘ ਧਨੌਲਾ ਅਤੇ ਜਗਤਾਰ ਸਿੰਘ ਭੰਗੂ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਅਮਰਦੀਪ ਸਿੰਘ ਰਾਜਨ, ਚੇਅਰਮੈਨ ਬਲਜੀਤ ਸਿੰਘ ਬੱਲੀ, ਸੁਖਦੇਵ ਸਿੰਘ ਗੁਰਥੜੀ, ਗੁਰਪ੍ਰੀਤ ਸਿੰਘ ਬੱਬੂ, ਰਜਿੰਦਰ ਸਿੰਘ ਮਾਨ, ਜਗਜੀਤ ਸਿੰਘ ਭੁੱਲਰ, ਨਿਰਮਲ ਸਿੰਘ ਜੈ ਸਿੰਘ ਵਾਲਾ, ਡੀਸੀ ਸ਼ਰਮਾ, ਗੁਰਤੇਜ ਸਿੰਘ ਸਿੱਧੂ ,ਨਰਿੰਦਰਪਾਲ ਸਿੰਘ ਵਕੀਲ, ਰੁਪਿੰਦਰ ਸਿੰਘ ਗੋਦਾਰਾ, ਪ੍ਰੋਫੈਸਰ ਜਸਵੰਤ ਸਿੰਘ ਬਰਾੜ, ਕੁਲਵੀਰ ਸਿੰਘ ਗਰੇਵਾਲ, ਨਿਰਮਲ ਸਿੰਘ ਜੰਗੀਰਾਣਾ, ਸਲੀਮ ਮੁਹੰਮਦ, ਗੁਰਮੀਤ ਸਿੰਘ ਸਿੱਧੂ, ਰਾਜ ਕੁਮਾਰ ਸ਼ਰਮਾ, ਜਸਪ੍ਰੀਤ ਸਿੰਘ ਬਰਾੜ, ਮਿੱਠੂ ਸਿੰਘ ਬਰਾੜ, ਬਹਾਦਰ ਸਿੰਘ ਪਥਰਾਲਾ, ਮੋਹਨ ਸਿੰਘ ਬੀਬੀ ਵਾਲਾ, ਰੂਪ ਸਿੰਘ ਮਤੀਦਾਸ ਨਗਰ, ਰਾਜਵਿੰਦਰ ਸਿੰਘ ਸੰਧੂ, ਜਸਵੀਰ ਸਿੰਘ, ਸੁਰਿੰਦਰ ਬਾਂਸਲ, ਗੁਰਪ੍ਰੀਤ ਸਿੰਘ ਸਕਿੰਟੂ, ਪਰਮਜੀਤ ਸਿੰਘ ਪੰਮੀ, ਅਵਤਾਰ ਸਿੰਘ ਹਾਜੀ ਰਤਨ ਅਤੇ ਅਤੇ ਬੀਬੀ ਸੁਰਿੰਦਰ ਕੌਰ ਬਰਾੜ, ਗੁਰਪ੍ਰੀਤ ਕੌਰ ਸਿੱਧੂ, ਹਰਪ੍ਰੀਤ ਕੌਰ ਬਰਾੜ, ਬੀਬੀ ਗੁਰਦੀਪ ਕੌਰ, ਰੀਤੂ ਸਵੇਰਾ, ਬੀਬੀ ਗੁਰਬਖਸ਼ ਕੌਰ, ਰੀਤੂ ਚੌਧਰੀ, ਸੁਰਿੰਦਰ ਕੌਰ ਆਰੋ ਵਾਲੇ, ਪਿੰਕੀ ਬਰਾੜ ,ਰਮਨ ਸੇਖੋ, ਸਿੰਦਰਪਾਲ ਕੌਰ, ਸਰਬਜੀਤ ਕੌਰ ਢਿੱਲੋ, ਮਨਜੀਤ ਕੌਰ ਤੱਗੜ, ਕੋਮਲਪ੍ਰੀਤ ਕੌਰ ਹਾਜੀ ਰਤਨ, ਪਰਮਜੀਤ ਕੌਰ ਘੁਮਾਨ, ਸਰਬਜੀਤ ਕੌਰ ਭਾਗੂ ਰੋਡ, ਸਰਜੀਤ ਕੌਰ ਹਾਜੀ ਰਤਨ, ਅਮਰਜੀਤ ਕੌਰ ਬੱਲਾ ਰਾਮ ਨਗਰ, ਬੱਬੂ ਬਰਾੜ, ਰਾਜਦੀਪ ਕੌਰ ਆਦਰਸ਼ ਨਗਰ, ਰਜਿੰਦਰ ਕੌਰ, ਕੁਲਵੰਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਤੇ ਸ਼ਹਿਰੀ ਹਾਜ਼ਰ ਸਨ।