ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ਲਈ ਤਿਆਰੀ ਸ਼ੁਰੂ
ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਲਈ ਤਿਆਰੀਆ ਜ਼ੋਰਾਂ ’ਤੇ
Publish Date: Wed, 14 Jan 2026 05:46 PM (IST)
Updated Date: Thu, 15 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ’ਤੇ ਵਿਸ਼ਾਲ ਨਗਰ ਕੀਰਤਨ ਕੱਢਣ ਲਈ ਨਗਰ ਕੀਰਤਨ ਕਮੇਟੀ ਦੀ ਵਿਸ਼ੇਸ਼ ਮੀਟਿੰਗ ਓਮ ਪ੍ਰਕਾਸ਼ ਕਟਾਰੀਆ ਅਤੇ ਸ੍ਰੀ ਗੁਰੂ ਰਵੀਦਾਸ ਧਰਮਸ਼ਾਲਾ ਪਰਸਰਾਮ ਨਗਰ ਬਠਿੰਡਾ ਦੇ ਪ੍ਰਧਾਨ ਮਨਫੂਲ ਚੰਦ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਜਨਰਲ ਸਕੱਤਰ ਪ੍ਰਦੀਪ ਨਾਹਰ ਨੇ ਦੱਸਿਆ ਕਿ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ 31 ਜਨਵਰੀ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਰਵੀਦਾਸ ਭਵਨ ਪਰਸਰਾਮ ਨਗਰ ਬਠਿੰਡਾ ਤੋਂ ਨਗਰ ਕੀਰਤਨ ਵਜੇ ਸ਼ੁਰੂ ਹੋਵੇਗਾ ਅਤੇ ਸ੍ਰੀ ਗੁਰੂ ਰਵੀਦਾਸ ਭਵਨ ਨਰੂਆਣਾ ਰੋਡ ਬਠਿੰਡਾ ਵਿਖੇ ਸਮਾਪਤ ਹੋਵੇਗਾ, ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਵਿਸ਼ਾਲ ਨਗਰ ਕੀਰਤਨ ਲਈ ਨਗਰ ਕੀਰਤਨ ਕਮੇਟੀਆ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਨਗਰ ਕੀਰਤਨ ਕਮੇਟੀ ਬਠਿੰਡਾ ਨੇ ਮਹਿੰਦਰ ਪਾਲ ਨੂੰ ਨਗਨ ਕੀਰਤਨ ਕਮੇਟੀ ਦਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਮੁੱਖ ਸਲਾਹਕਾਰ ਹਰਬੰਸ ਖਿੱਚੀ ਨੇ ਕਿਹਾ ਕਿ ਮਿਤੀ 1 ਫ਼ਰਵਰੀ 2026 ਨੂੰ ਜ਼ਿਲ੍ਹਾ ਪੱਧਰ ਦਾ ਮੁੱਖ ਸਮਾਗਮ ਸ੍ਰੀ ਗੁਰੂ ਰਵੀਦਾਸ ਭਵਨ ਪਰਸਰਾਮ ਨਗਰ ਬਠਿੰਡਾ ਵਿਖੇ ਹੋਵੇਗਾ ਤੇ ਬਠਿੰਡੇ ਸ਼ਹਿਰ ਵਿੱਚ ਰਵੀਦਾਸੀਆ ਸਮਾਜ ਵੱਲੋਂ ਇਕ ਹੀ ਨਗਰ ਕੀਰਤਨ ਕੱਢਿਆ ਜਾਵੇਗਾ। ਕਿਸੇ ਵੀ ਹਾਲਤ ਵਿੱਚ ਨਗਰ ਕੀਰਤਨ ਦੋ ਨਹੀਂ ਕੱਢੇ ਜਾਣਗੇ। ਜੇਕਰ ਕੋਈ ਨਗਰ ਕੀਰਤਨ ਕੱਢੇਗਾ ਤਾਂ ਰਵਿਦਾਸੀਆ ਭਾਈਚਾਰੇ ਉਸਦਾ ਵਿਰੋਧ ਕਰੇਗਾ। ਨਗਰ ਕੀਰਤਨ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕਰਨ ਲਈ ਡੀਸੀ ਬਠਿੰਡਾ ਤੇ ਐੱਸਐੱਸਪੀ ਨੂੰ ਮਿਲਿਆ ਜਾਵੇਗਾ। ਇਸ ਮੌਕੇ ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਕਟਾਰੀਆ, ਕੈਸ਼ੀਅਰ ਰਾਜੇਸ਼ ਕੁਮਾਰ ਬੰਟੀ, ਮੀਡੀਆ ਕੋਆਰਡੀਨੇਟਰ ਮਹਿੰਦਰ ਪਾਲ ਕੀਲਾਨੀਆ, ਜਨਰਲ ਸਕੱਤਰ ਪ੍ਰਦੀਪ ਨਾਹਰ, ਸੋਹਣ ਲਾਲ ਨਾਹਰ ਵਾਲ, ਭੂਸ਼ਣ ਰਵੀਦਾਸੀਆ, ਮੋਹਨ ਮਹਿੰਦਰ ਜੀ ਅਤੇ ਨਗਰ ਕੀਰਤਨ ਕਮੇਟੀ ਦੇ ਮੈਂਬਰ ਤੇ ਸ੍ਰੀ ਗੁਰੂ ਰਵੀਦਾਸ ਭਜਨ ਮੰਡਲੀ ਦੀ ਪ੍ਰਧਾਨ ਅੰਗੂਰੀ ਦੇਵੀ ਤੇ ਮਹਿਲਾ ਸਾਧ ਸੰਗਤ ਹਾਜ਼ਰ ਸਨ।