ਸੁਸਾਇਟੀ ਨੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਸੁਸਾਇਟੀ ਵੱਲੋਂ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ
Publish Date: Wed, 14 Jan 2026 05:33 PM (IST)
Updated Date: Thu, 15 Jan 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਰਜਿ. ਬਠਿੰਡਾ ਵੱਲੋਂ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਉਹਾਰ ਈਵਨਿੰਗ ਸਕੂਲ ਦੇ ਬੱਚਿਆਂ ਨਾਲ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਵਿੱਚ ਮਨਾਇਆ ਗਿਆ। ਇਸ ਮੌਕੇ ਚਿਲਡਰਨ ਹੋਮ ਤੋਂ ਮੈਡਮ ਰਿਤੂ ਨੇ ਅਪਣੀ ਬੇਟੀ ਹਿਮਾਨਸ਼ੀ ਦਾ ਜਨਮ ਦਿਨ ਮਨਾਇਆ। ਇਸ ਤੋਂ ਬਾਅਦ ਸੁਸਾਇਟੀ ਦੇ ਸਰਪ੍ਰਸਤ ਤਰਲੋਚਨ ਸਿਘ ਸੇਠੀ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਬਹੁਤ ਹੀ ਪਵਿੱਤਰ ਤਿਉਹਾਰ ਹੈ ਜੋ ਕਿ ਦੇਸ਼ ਭਰ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਬੱਚਿਆਂ ਦੁਆਰਾ ‘ਸੁੰਦਰ ਮੁੰਦਰੀਏ’ ਦਾ ਲੋਕ ਗੀਤ ਗਾਇਆ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ, ਮਹਿੰਦਰ ਸਿੰਘ ਐਫਸੀਆਈ, ਕੇਵਲ ਸ਼ਮੀਰੀਆ, ਕਿਸ਼ਨ ਸਿੰਘ ਬੰਗਾ, ਜੋਗਿੰਦਰ ਸਿੰਘ ਲੈਕਚਰਾਰ, ਸ਼ਸੀ ਸਿੱਕਾ, ਰਾਜੂ ਫਰਨੀਚਰ ਵਾਲੇ, ਇਵਨਿੰਗ ਸਕੂਲ ਦੇ ਅਧਿਆਪਕ ਬਲਜੀਤ ਕੌਰ ਰੋਮਾਣਾ ਅਤੇ ਮੈਡਮ ਬਲਜੀਤ ਕੌਰ ਮੌਜੂਦ ਸਨ।