ਵਿਨੋਦ ਗੋਇਲ ਬਣੇ ਰੋਟਰੀ ਕਲੱਬ ਰਾਮਾ ਮੰਡੀ ਦੇ ਪ੍ਰਧਾਨ
ਵਿਨੋਦ ਗੋਇਲ ਬਣੇ ਰੋਟਰੀ ਕਲੱਬ ਰਾਮਾ ਮੰਡੀ ਦੇ ਪ੍ਰਧਾਨ
Publish Date: Wed, 14 Jan 2026 05:18 PM (IST)
Updated Date: Thu, 15 Jan 2026 04:04 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਅੱਜ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਵਿਨੋਦ ਗੋਇਲ ਨੂੰ 2026-27 ਲਈ ਰਾਮਾ ਮੰਡੀ ਡਿਸਟਰਿਕਟ 3090 ਦਾ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਚੁਣਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਰੋਟਰੀ ਕਲੱਬ ਦਾ ਪ੍ਰਧਾਨ ਬਣਨਾ ਮੇਰੇ ਲਈ ਫਕਰ ਵਾਲੀ ਗੱਲ ਹੈ। ਇਸ ਲਈ ਮੈਂ ਇਸ ਨੂੰ ਬੜੀ ਸ਼ਿੱਦਤ ਨਾਲ ਨਿਭਾਵਾਂਗਾ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਲੋਕਾਂ ਦੀ ਭਲਾਈ ਦੇ ਕੰਮ ਪੂਰੀ ਮਿਹਨਤ ਤੇ ਲਗਨ ਨਾਲ ਕਰਾਂਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਜੈ ਲਹਿਰੀ ਜਨਰਲ ਸੈਕਟਰੀ, ਰਾਜ ਲਹਿਰੀ ਕੈਸ਼ੀਅਰ, ਪੰਕਜ ਲਹਿਰੀ ਜੁਆਇੰਟ ਸੈਕਟਰੀ ਅਤੇ ਇਸ ਤੋਂ ਇਲਾਵਾ ਕੇਵਲ ਸਿੰਗਲਾ ਸੀਨੀਅਰ ਵਾਈਸ ਪ੍ਰਧਾਨ ਅਤੇ ਮਨੋਜ ਗੋਇਲ ਵਾਈਸ ਪ੍ਰਧਾਨ ਹੋਣਗੇ। ਇਸ ਟੀਮ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਇਸ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਹਾਜ਼ਰ ਮੈਂਬਰ ਜੈਪਾਲ ਗਰਗ, ਡਾਕਟਰ ਕੇਕੇ ਗੁਪਤਾ, ਗੋਲਡੀ ਮਹੇਸ਼ਵਰੀ, ਅਜੀਤ ਸਿੰਘ ਬੱਬੂ, ਹਰਨੇਕ ਸਿੰਘ ਮੱਕੜ, ਗੁਰਿੰਦਰ ਸਿੰਘ ਮੱਕੜ, ਨਰਿੰਦਰ ਗੋਇਲ, ਰਕੇਸ਼ ਗੁਪਤਾ, ਡਾਕਟਰ ਅਵਨੀਸ਼ ਲਹਿਰੀ, ਅਨਿਲ ਲਹਿਰੀ, ਯਸ਼ਪਾਲ ਗਰਗ, ਕੈਲਾਸ਼ ਚੌਧਰੀ, ਆਸ਼ੂ ਗਰਗ, ਆਸ਼ੂ ਅਗਰਵਾਲ, ਅਸ਼ੋਕ ਗੋਇਲ, ਭਗਵਾਨ ਦਾਸ ਬੰਗੀ, ਸੰਗੀਤ ਗਰਗ ਸੰਕੇਤ ਥਾਪਰ, ਪ੍ਰਿੰਸ ਲਹਿਰੀ ਸੰਜੀਵ ਸਿੰਗਲਾ ਸ਼ਾਮਲ ਸਨ।