ਜਲਾਲ ਵਿਖੇ ਅੱਖਾਂ ਦਾ ਮੁਫ਼ਤ ਲੈਂਜ ਕੈਂਪ 17 ਨੂੰ
ਜਲਾਲ ’ਚ ਅੱਖਾਂ ਦਾ ਮੁਫਤ ਲੈਂਜ ਕੈਂਪ 17 ਨੂੰ
Publish Date: Wed, 14 Jan 2026 05:12 PM (IST)
Updated Date: Thu, 15 Jan 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਦੇ ਅਸ਼ੀਰਵਾਦ ਨਾਲ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ 262ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ 17 ਜਨਵਰੀ ਨੂੰ ਲਗਾਇਆ ਜਾ ਰਿਹਾ ਹੈ, ਜਿਸ ਬਾਰੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਨੇ ਦੱਸਿਆ ਕਿ ਕੈਪ ਦੌਰਾਨ ਉੱਚ ਕੋਟੀ ਦੇ ਡਾ. ਰਵੀਕਾਂਤ ਬਮੋਤਰਾ, ਡਾ. ਮਿਨਾਕਸ਼ੀ ਸਿੰਧੂ ਅਤੇ ਡਾ. ਸੁਪਰੀਤ ਕੌਰ ਮਰੀਜਾਂ ਦਾ ਚੈੱਕਅਪ ਕਰਨਗੇ। ਚੈੱਕਅਪ ਉਪਰੰਤ ਆਪਰੇਸ਼ਨ ਯੋਗ ਮਰੀਜਾਂ ਦੇ ਮੁਫਤ ਲੈਂਜ ਪਾਏ ਜਾਣਗੇ ਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਬੇਨਤੀ ਕੀਤੀ ਕਿ ਮਰੀਜ ਆਪਣੇ ਨਾਲ ਆਧਾਰ ਕਾਰਡ, ਵੋਟ ਕਾਰਡ ਤੇ ਪੈਨ ਕਾਰਡ ਦੀ ਫੋਟੋ ਕਾਪੀ ਤੇ ਇਕ ਵਾਰਸ ਨੂੰ ਜਰੂਰ ਲੈ ਕੇ ਆਉਣ ਤੇ ਇਸ਼ਨਾਨ ਕਰਕੇ ਆਉਣ। ਦਿਲ ਅਤੇ ਸ਼ੂਗਰ ਦੇ ਮਰੀਜਾਂ ਦੇ ਆਪਰੇਸ਼ਨ ਨਹੀ ਕੀਤੇ ਜਾਣਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਸਮੇ ਸਤੀਸ਼ ਸ਼ਰਮਾ ਕਲਿਆਣ ਅਤੇ ਸਮੁੱਚਾ ਸਟਾਫ ਹਾਜਰ ਸੀ।