ਕੈਂਸਰ ਦੀ ਸਕਰੀਨਿੰਗ ਲਈ ਸਟਾਫ ਨਰਸ ਤੇ ਸੀਐੱਚਓਜ਼ ਦੀ ਕਰਵਾਈ ਟ੍ਰੇਨਿੰਗ
ਕੈਸਰ ਦੀ ਸਕਰੀਨਿੰਗ ਲਈ ਸਟਾਫ ਨਰਸ ਅਤੇ ਸੀਐਚਓਜ਼ ਦੀ ਕਰਵਾਈ ਟ੍ਰੇਨਿੰਗ
Publish Date: Wed, 14 Jan 2026 05:10 PM (IST)
Updated Date: Thu, 15 Jan 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅਤੇ ਨੋਡਲ ਅਫ਼ਸਰ ਡਾ. ਕਰਨ ਅਬਰੋਲ ਦੀ ਦੇਖਰੇਖ ਵਿੱਚ ਸਟਾਫ ਨਰਸ ਤੇ ਸੀਐੱਚਓਜ਼ ਦੀ ਕੈਸਰ ਦੀ ਸਕਰੀਨਿੰਗ ਸਬੰਧੀ ਵਿਸ਼ੇਸ ਟ੍ਰੇਨਿੰਗ ਦਾ ਆਯੋਜਨ ਜੱਚਾ ਬੱਚਾ ਹਸਪਤਾਲ ਵਿਖੇ ਕੀਤਾ ਗਿਆ। ਇਸ ਟ੍ਰੇਨਿੰਗ ਲਈ ਵਿ•ਸ਼ੇਸ਼ ਤੌਰ ’ਤੇ ਕੈਂਸਰ ਰੋਗ ਦੇ ਮਾਹਿਰ ਡਾ. ਵੰਦਨ ਮਿੱਡਾ, ਡਾ. ਪੁਨੀਤ ਸਲੂਜਾਂ, ਡਾ. ਜਸਨਪ੍ਰੀਤ, ਡਾ. ਕਿਰਨ ਅਤੇ ਏਮਜ਼ ਤੋਂ ਸਿਖਲਾਈ ਦੇਣ ਲਈ ਸਟਾਫ ਹਾਜਰ ਸੀ। ਇਸ ਟ੍ਰੇਨਿੰਗ ਨਾਲ ਸਟਾਫ ਦੀ ਕਾਰਗੁਜਾਰੀ ਵਿੱਚ ਵਾਧਾ ਅਤੇ ਸਕਰੀਨਿੰਗ ਦੀ ਗਿਣਤੀ ਤੇ ਟੀਚੇ ਆਦਿ ਪੂਰੇ ਹੋਣ ਵਿੱਚ ਸਹਾਇਤਾ ਮਿਲੇਗੀ। ਡਾ. ਜਸਨਪ੍ਰੀਤ ਅਨੁਸਾਰ ਜੱਚਾ ਬੱਚਾ ਹਸਪਤਾਲ ਬਠਿੰਡਾ ਵਿਖੇ ਹਰੇਕ ਬੁੱਧਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਕਮਰਾ ਨੰ 108 ਵਿਖੇ ਕੈਂਸਰ ਦੀ ਜਾਂਚ ਮੁਫ਼ਤ ਕੀਤੀ ਜਾਂਦੀ ਹੈ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨੂੰ ਅਣਦੇਖਾ ਨਾ ਕਰਨ ਤੇ ਜੇਕਰ ਕੋਈ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਲੈਣ। ਡਾ. ਕਰਨ ਅਬਰੋਲ ਨੇ ਦੱਸਿਆ ਕਿ ਕੈਂਸਰ ਤੋਂ ਬਚਾਅ ਲਈ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਸਭ ਮਹਿਲਾਵਾਂ ਤੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਆਲੇ-ਦੁਆਲੇ ਦੀਆਂ ਮਹਿਲਾਵਾਂ ਨੂੰ ਜਾਂਚ ਲਈ ਪ੍ਰੇਰਿਤ ਕਰਨ ਅਤੇ ਕੈਂਸਰ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੁਖਵਿੰਦਰ ਸਿੰਘ ਅਤੇ ਕਰਨ ਐੱਨਸੀਡੀ ਤੋਂ ਹਾਜ਼ਰ ਸਨ।