ਸਹਾਰਾ ਟੀਮ ਨੇ ਰਾਤ ਸਮੇਂ ਵੰਡੇ ਕੰਬਲ
ਸਹਾਰਾ ਟੀਮ ਵੱਲੋਂ ਰਾਤ ਦੇ ਸਮੇਂ ਕੰਬਲ ਵੰਡੇ
Publish Date: Wed, 14 Jan 2026 05:08 PM (IST)
Updated Date: Thu, 15 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਰਾਤ ਨੂੰ ਪੈ ਰਹੀ ਕੜਾਕੇ ਦੀ ਠੰਢ ਨੂੰ ਦੇਖਦਿਆਂ ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰਾਤ ਕਰੀਬ 12 ਵਜੇ ਲੋੜਵੰਦ ਲੋਕਾਂ ਨੂੰ ਗਰਮ ਕੰਬਲ ਵੰਡੇ ਗਏ। ਬਿਨਾਂ ਗਰਮ ਕੱਪੜਿਆਂ ਜਾਂ ਘੱਟ ਗਰਮ ਕੱਪੜੇ ਪਹਿਨੇ ਵਿਅਕਤੀਆਂ ਨੂੰ ਸਹਾਰਾ ਜਨ ਸੇਵਾ ਟੀਮ ਵੱਲੋਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਗਈ। ਸਹਾਰਾ ਟੀਮ ਵੱਲੋਂ ਰੇਲਵੇ ਸਟੇਸ਼ਨ, ਪੱਟਾ ਮਾਰਕੀਟ, ਗੋਲ ਡਿੱਗੀ ਰੋਡ ਅਤੇ ਬੱਸ ਸਟੈਂਡ ਦੇ ਨੇੜੇ ਸੜਕਾਂ ‘ਤੇ ਸੌ ਰਹੇ ਲੋਕਾਂ ਨੂੰ ਖੁਦ ਜਾ ਕੇ ਗਰਮ ਕੰਬਲ ਦਿੱਤੇ ਗਏ। ਇਸ ਮਨੁੱਖਤਾ ਭਰੇ ਉਪਰਾਲੇ ਨਾਲ ਠੰਢ ਵਿਚ ਠਿਠੁਰ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ। ਸਹਾਰਾ ਜਨ ਸੇਵਾ ਦੇ ਸੰਸਥਾਪਕ ਵਿਜੇ ਗੋਇਲ ਨੇ ਦੱਸਿਆ ਕਿ ਸਰਦੀ ਦੇ ਮੌਸਮ ਦੌਰਾਨ ਸਹਾਰਾ ਵੱਲੋਂ ਕੰਬਲ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਅੱਗੇ ਵੀ ਇਹ ਸੇਵਾ ਨਿਰੰਤਰ ਚਲਦੀ ਰਹੇਗੀ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਸਹਾਰਾ ਸੰਸਥਾ ਦਾ ਮੁੱਖ ਉਦੇਸ਼ ਹੈ।