ਸਹਾਰਾ ਟੀਮ ਨੇ ਵਾਹਨਾਂ ’ਤੇ ਲਾਏ ਰਿਫਲੈਕਟਰ
ਸਹਾਰਾ ਟੀਮ ਨੇ ਵਾਹਨਾਂ ‘ਤੇ ਰਿਫਲੈਕਟਰ ਲਗਾਏ
Publish Date: Wed, 14 Jan 2026 05:07 PM (IST)
Updated Date: Thu, 15 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਮਾਜ ਸੇਵਾ ਲਈ ਸਮਰਪਿਤ ਸੰਸਥਾ ਸਹਾਰਾ ਜਨ ਸੇਵਾ ਟੀਮ ਵੱਲੋਂ ਧੁੰਦ ਕਾਰਨ ਹੋਣ ਵਾਲੀਆਂ ਸੜਕ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ‘ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸਹਾਰਾ ਟੀਮ ਵੱਲੋਂ ਧੁੰਦ ਦੌਰਾਨ ਹਾਦਸਿਆਂ ਤੋਂ ਬਚਾਅ ਲਈ ਅਵਾਰਾ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਬੈਲਟਾਂ ਬੰਨ੍ਹੀਆਂ ਗਈਆਂ ਸਨ ਅਤੇ ਕਈ ਵਾਹਨਾਂ ‘ਤੇ ਰਿਫਲੈਕਟਰ ਲਗਾਏ ਗਏ ਸਨ। ਅੱਜ ਸਹਾਰਾ ਟੀਮ ਵੱਲੋਂ ਸੰਤਪੁਰਾ ਰੋਡ ਨਹਿਰ ਦੇ ਨੇੜੇ ਅਤੇ ਜੀਟੀ ਰੋਡ ‘ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮ ਦੇ ਮੈਂਬਰ ਗੌਤਮ ਗੋਇਲ, ਮਣੀ ਵਰਮਾ, ਸੰਦੀਪ ਗਿੱਲ, ਜੱਗਾ ਤੇ ਰਾਜਿੰਦਰ ਕੁਮਾਰ ਵੱਲੋਂ ਭਾਰੀ ਵਾਹਨਾਂ ‘ਤੇ ਰਿਫਲੈਕਟਰ ਲਗਾਏ ਗਏ। ਸਹਾਰਾ ਸੰਸਥਾ ਦੇ ਸੰਸਥਾਪਕ ਵਿਜੇ ਗੋਇਲ ਨੇ ਦੱਸਿਆ ਕਿ ਅੱਜ ਸਹਾਰਾ ਟੀਮ ਨੇ ਤਕਰੀਬਨ ਤਿੰਨ ਘੰਟਿਆਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਕਰੀਬ 40 ਵਾਹਨਾਂ ‘ਤੇ ਰਿਫਲੈਕਟਰ ਲਗਾਏ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਸਹਾਰਾ ਟੀਮ ਦਾ ਮੁੱਖ ਉਦੇਸ਼ ਧੁੰਦ ਜਾਂ ਹੋਰ ਕਾਰਨਾਂ ਕਰਕੇ ਹੋਣ ਵਾਲੀਆਂ ਸੜਕ ਹਾਦਸਿਆਂ ਨੂੰ ਰੋਕਣਾ ਤੇ ਲੋਕਾਂ ਦੀਆਂ ਜਾਨਾਂ ਦੀ ਸੁਰੱਖਿਆ ਕਰਨਾ ਹੈ।