ਸਨਰਜੀ ਇੰਟਰਨੈਸ਼ਨਲ ਇੰਸਟੀਟਿਊਟ ’ਚ ਮਨਾਈ ਲੋਹੜੀ
ਸਨਰਜੀ ਇੰਟਰਨੈਸ਼ਨਲ ਇੰਸਟੀਟਿਊਟ ਵਿਚ ਲੋਹੜੀ ਦਾ ਤਿਉਹਾਰ ਮਨਾਇਆ
Publish Date: Tue, 13 Jan 2026 07:49 PM (IST)
Updated Date: Wed, 14 Jan 2026 04:13 AM (IST)
ਗੁਰਨੈਬ ਸਾਜਨ, ਪੰਜਾਬੀ ਜਾਗਰਣ
ਬੱਲੂਆਣਾ : ਸਨਰਜੀ ਇੰਟਰਨੈਸ਼ਨਲ ਇੰਸਟੀਟਿਊਟ ਆਫ ਨਰਸਿੰਗ ਬੁਰਜ ਮਹਿਮਾ ਵਿਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਦੀ ਸ਼ੁਰੂਆਤ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਰਵਜੋਤ ਕੌਰ , ਡਾਇਰੈਕਟਰ ਭਾਰਤ ਸ਼ਰਮਾ, ਪ੍ਰਿੰਸੀਪਲ ਪਰਮਿੰਦਰ ਕੌਰ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਲੋਹੜੀ ਵਿਚ ਤਿਲ ਪਾ ਕੇ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਅਤੇ ਭਾਸ਼ਣ ਵੀ ਦਿੱਤੇ ਗਏ। ਜਿਨਾਂ ਰਾਹੀਂ ਲੋਹੜੀ ਦੀ ਮਹੱਤਤਾ ਤੇ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕੀਤਾ ਗਿਆ । ਜੀਐਨਐਮ ਦੇ ਵਿਦਿਆਰਥੀ ਸੁਪਨ ਪ੍ਰੀਤ ਕੌਰ, ਬਖਸ਼ੀਸ਼ ਸਿੰਘ, ਜਸਪ੍ਰੀਤ ਕੌਰ ਨੇ ਭਾਸ਼ਣ ਦੁਆਰਾ ਵਿਦਿਆਰਥੀ ਨੂੰ ਲੋਹੜੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ। ਅਰਸ਼ਦੀਪ ਕੌਰ ਤੇ ਅੰਮ੍ਰਿਤ ਪਾਲ ਕੌਰ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਬੋਲੀਆਂ ਅਤੇ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਰੇਵੜੀ, ਮੂੰਗਫਲੀ ਤੇ ਗਚਕ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਇਸ ਤਿਉਹਾਰ ਨੂੰ ਯਾਦਗਾਰ ਬਣਾਇਆ। ਅਖੀਰ ਵਿਚ ਮੈਨੇਜਿੰਗ ਡਾਇਰੈਕਟਰ ਡਾਕਟਰ ਰਵਜੋਤ ਕੌਰ ਵੱਲੋਂ ਲੋਹੜੀ ਦੀ ਮਹੱਤਤਾ ਅਤੇ ਸਭ ਨੂੰ ਇਹ ਏਕਤਾ ਭਾਈਚਾਰੇ ਅਤੇ ਨਵੀਂਆਂ ਆਸਾਂ ਦਾ ਸੁਨੇਹਾ ਦਿੱਤਾ।