ਪ੍ਰੋ. ਗੁਰਲੀਨ ਨੇ ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁਦਾ
ਪ੍ਰੋ. ਗੁਰਲੀਨ ਨੇ ਭਾਈ ਆਸਾ ਸਿੰਘ ਗਰਲਜ਼ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਵਜੋਂ ਸੰਭਾਲਿਆ ਕਾਰਜਭਾਰ
Publish Date: Tue, 13 Jan 2026 07:48 PM (IST)
Updated Date: Wed, 14 Jan 2026 04:13 AM (IST)
ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ, ਗੋਨਿਆਣਾ ਮੰਡੀ : ਭਾਈ ਆਸਾ ਸਿੰਘ ਗਰਲਜ਼ ਕਾਲਜ, ਗੋਨਿਆਣਾ ਮੰਡੀ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਦੀ ਮੁਖੀ ਗੁਰਲੀਨ ਨੇ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਹ ਉੱਚ ਸਿੱਖਿਆ ਦੇ ਖੇਤਰ ਵਿਚ ਇਕ ਪ੍ਰਤਿਸ਼ਠਿਤ ਅਧਿਆਪਿਕਾ ਤੇ ਕੁਸ਼ਲ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਹਨ।। ਪਿਛਲੇ 22 ਸਾਲਾਂ ਤੋਂ ਕਾਲਜ ਨਾਲ ਜੁੜੇ ਗੁਰਲੀਨ ਨੇ ਅਧਿਆਪਨ ਦੇ ਨਾਲ-ਨਾਲ ਕਈ ਮਹੱਤਵਪੂਰਨ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਇਆ ਹੈ। ਕਾਲਜ ਦੇ ਸਰਪ੍ਰਸਤ ਮਹੰਤ ਭਾਈ ਕਾਹਨ ਸਿੰਘ ਤੇ ਚੇਅਰਮੈਨ ਸੰਤ ਭਾਈ ਰਣਜੀਤ ਸਿੰਘ ਦੇ ਆਸ਼ੀਰਵਾਦ ਨਾਲ ਵਾਈਸ ਚੇਅਰਮੈਨ ਚਰਨਜੀਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਯੋਗਤਾ ’ਤੇ ਪੂਰਾ ਭਰੋਸਾ ਜਤਾਇਆ। ਇਸ ਮੌਕੇ ਗੁਰਲੀਨ ਨੇ ਕਾਲਜ ਪ੍ਰਬੰਧਨ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਗੈਰ-ਅਧਿਆਪਕ ਕਰਮਚਾਰੀ ਹਾਜ਼ਰ ਸਨ।