ਹਮੀਰਗੜ੍ਹ ‘ਆਪ’ ਦੇ ਪੱਛਮੀ ਜ਼ੋਨ ਐਜੂਕੇਸ਼ਨ ਵਿੰਗ ਦੇ ਬਣੇ ਇੰਚਾਰਜ
ਹਮੀਰਗੜ੍ਹ ਆਪ ਦੇ ਮਾਲਵਾ ਪੱਛਮੀ ਜੋਨ ਐਜੂਕੇਸ਼ਨ ਵਿੰਗ ਦੇ ਇੰਚਾਰਜ ਨਿਯੁਕਤ
Publish Date: Tue, 13 Jan 2026 06:57 PM (IST)
Updated Date: Wed, 14 Jan 2026 04:10 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ‘ਆਪ’ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਵਰਕਰਾਂ ਨੂੰ ਹੋਰ ਸਰਗਰਮ ਕਰਨ ਲਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਹਲਕਾ ਰਾਮਪੁਰਾ ਫੂਲ ਨਾਲ ਸਬੰਧਤ ਸੇਵਾਮੁਕਤ ਅਧਿਆਪਕ ਪ੍ਰਗਟ ਸਿੰਘ ਹਮੀਰਗੜ੍ਹ ਨੂੰ ਆਪ ਦੇ ਮਾਲਵਾ ਪੱਛਮੀ ਜੋਨ ਐਜੂਕੇਸ਼ਨ ਵਿੰਗ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਵ ਨਿਯੁਕਤ ਮਾਲਵਾ ਪੱਛਮੀ ਜੋਨ ਐਜੂਕੇਸ਼ਨ ਵਿੰਗ ਇੰਚਾਰਜ ਪ੍ਰਗਟ ਸਿੰਘ ਹਮੀਰਗੜ੍ਹ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਅਰਵਿੰਦ ਕੇਜਰੀਵਾਲ ਰਾਸ਼ਟਰੀ ਕਨਵੀਨਰ ਆਮ ਆਦਮੀ ਪਾਰਟੀ, ਅਮਨ ਅਰੋੜਾ ਪ੍ਰਧਾਨ ‘ਆਪ’ ਪੰਜਾਬ, ਮਨੀਸ਼ ਸਸੋਦਿਆਂ ਇੰਚਾਰਜ ਆਪ ਪੰਜਾਬ, ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ, ਇੰਦਰਜੀਤ ਸਿੰਘ ਮਾਨ ਜਨਰਲ ਸੈਕਟਰੀ ਮਾਲਵਾ ਵੈਸਟ ਜ਼ੋਨ ਆਪ ਤੇ ਚੇਅਰਮੈਨ ਪੰਜਾਬ ਰਾਜ ਖਾਦੀ ਬੋਰਡ, ਬਲਕਾਰ ਸਿੱਧੂ ਵਿਧਾਇਕ ਹਲਕਾ ਰਾਮਪੁਰਾ ਫੂਲ, ਗੁਲਸ਼ਨ ਛਾਬੜਾ ਪ੍ਰਧਾਨ ਐਜੂਕੇਸ਼ਨ ਵਿੰਗ ‘ਆਪ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ। ਪ੍ਰਗਟ ਸਿੰਘ ਹਮੀਰਗੜ੍ਹ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ’ਚ ਸੁਧਾਰ ਲਿਆਉਣ ਲਈ ਅਹਿਮ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹਰ ਵਰਗ ਦੀ ਭਲਾਈ ਲਈ ਅਹਿਮ ਯਤਨ ਕਰ ਰਹੀ ਹੈ, ਜਿਸ ਕਰ ਕੇ ਸੂਬੇ ਦਾ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹੈ।