ਠੰਢ ਦੌਰਾਨ ਡੀਸੀ ਕੰਪਲੈਕਸ ’ਚ ਲੋਕਾਂ ਲਈ ਚਾਹ ਦਾ ਲੰਗਰ ਜਾਰੀ
ਸਰਦੀ ਮੌਸਮ ਦੇ ਮੱਦੇਨਜਰ ਡੀਸੀ ਕੰਪਲੈਕਸ ਵਿਖੇ
Publish Date: Tue, 13 Jan 2026 05:49 PM (IST)
Updated Date: Wed, 14 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਦੂਰ-ਦੁਰਾਡੇ ਪਿੰਡਾਂ ਤੋਂ ਸਵੇਰੇ-ਸਵੇਰੇ ਲੋਕ ਦਫਤਰੀ ਕਾਰਜਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਂਦੇ ਹਨ ਤਾਂ ਦਿਨ ਪ੍ਰਤੀ ਦਿਨ ਪੈ ਰਹੀ ਸਰਦੀ ਦੇ ਮੱਦੇਨਜ਼ਰ ਆਮ ਲੋਕਾਂ ਦਾ ਨਿੱਘਾ ਸਵਾਗਤ ਚਾਹ, ਬਿਸਕੁਟਾਂ ਤੇ ਰਸਾਂ ਦੇ ਲੰਗਰ ਨਾਲ ਕੀਤਾ ਜਾ ਰਿਹਾ ਹੈ। ਇਹ ਚਾਹ ਦਾ ਲੰਗਰ 23 ਦਸੰਬਰ 2025 ਤੋਂ ਸ਼ੁਰੂ ਕੀਤਾ ਗਿਆ ਹੈ, ਜੋ ਕਿ ਭਵਿੱਖ ਵਿਚ ਵੀ ਸਰਦੀ ਦੌਰਾਨ ਨਿਰਵਿਘਨ ਜਾਰੀ ਰਹੇਗਾ। ਇਸ ਮੌਕੇ ਡੀਸੀ ਰਾਜੇਸ਼ ਧੀਮਾਨ ਨੇ ਕਿਹਾ ਕਿ ਸਪੈਸ਼ਲ ਲੋਹੜੀ ਦੇ ਦਿਨ ਚਾਹ, ਬਿਸਕੁਟਾਂ ਤੇ ਰਸਾਂ ਦਾ ਲੰਗਰ ਲਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਨਿਸ਼ਕਾਮ ਤੇ ਸਮਰਪਿਤ ਉਪਰਾਲੇ ਸੱਚਮੁੱਚ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਆਫ਼ਤਾਂ, ਬਿਮਾਰੀਆਂ ਤੇ ਸੰਕਟ ਦੇ ਸਮਿਆਂ ’ਚ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਕੇ ਸੁਸਾਇਟੀ ਨੇ ਸਮਾਜ ’ਚ ਸੇਵਾ, ਦਇਆ ਤੇ ਸਹਿਯੋਗ ਦੀ ਉੱਤਮ ਮਿਸਾਲ ਕਾਇਮ ਕੀਤੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸਿਹਤ ਸੇਵਾਵਾਂ, ਖੂਨ ਦਾਨ, ਰਾਹਤ ਕਾਰਜਾਂ ਤੇ ਸਮਾਜਿਕ ਭਲਾਈ ਦੇ ਖੇਤਰ ਵਿਚ ਰੈੱਡ ਕਰਾਸ ਸੁਸਾਇਟੀ ਦਾ ਯੋਗਦਾਨ ਬੇਮਿਸਾਲ ਹੈ। ਇਸ ਦੀ ਟੀਮ ਵੱਲੋਂ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਤੇ ਇਮਾਨਦਾਰ ਕੋਸ਼ਿਸ਼ਾਂ ਸਮਾਜ ਦੇ ਹਰ ਵਰਗ ਲਈ ਆਸ ਦੀ ਕਿਰਨ ਸਾਬਤ ਹੋ ਰਹੀਆਂ ਹਨ।