ਐੱਸਐੱਮਓ ਵੱਲੋਂ ਪੇਂਡੂ ਸਿਹਤ ਕੇਂਦਰਾਂ ਦਾ ਦੌਰਾ
ਐਸਐਮਓ ਨੇ ਪੇਂਡੂ ਸਿਹਤ ਕੇਂਦਰਾਂ ਦਾ ਦੌਰਾ ਕੀਤਾ
Publish Date: Tue, 13 Jan 2026 05:16 PM (IST)
Updated Date: Wed, 14 Jan 2026 04:03 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਡਾ. ਰਵੀ ਕਾਂਤ ਗੁਪਤਾ ਨੇ ਸਿਹਤ ਬਲਾਕ ਤਲਵੰਡੀ ਸਾਬੋ ਅਧੀਨ ਵੱਖ ਵੱਖ ਪੇਂਡੂ ਸਿਹਤ ਕੇਂਦਰਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੇ ਸੇਵਾਵਾਂ ਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਡਾ.ਰਵੀ ਕਾਂਤ ਗੁਪਤਾ ਵੱਲੋਂ ਜੀਵਨ ਸਿੰਘ ਵਾਲਾ, ਭਾਗੀਬਾਂਦਰ, ਲੇਲੇਵਾਲਾ, ਸੰਦੋਹਾ, ਕਾਲੂ ਸਵੈਚ ਅਤੇ ਰਾਜਗੜ੍ਹ ਕੁੱਬੇ ਸਥਿਤ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਸਟਾਫ਼ ਨੂੰ ਚੰਗੀ ਸੇਵਾਵਾਂ ਦੇਣ ਦੇ ਨਿਰਦੇਸ਼ ਦਿੱਤੇ ਅਤੇ ਲੋਕਾਂ ਨੂੰ ਸਿਹਤ ਕੇਂਦਰਾਂ ਦਾ ਲਾਭ ਲੈਣ ਲਈ ਕਿਹਾ। ਨਿਰੀਖਣ ਦੌਰਾਨ ਡਾ. ਗੁਪਤਾ ਨੇ ਕਰਮਚਾਰੀਆਂ ਦੀ ਹਾਜ਼ਰੀ, ਜ਼ਰੂਰੀ ਦਵਾਈਆਂ ਦੀ ਉਪਲਬਧਤਾ, ਟੀਕਾਕਰਨ ਅਭਿਆਨ, ਮਾਂ ਤੇ ਬੱਚੇ ਸਿਹਤ ਪ੍ਰੋਗਰਾਮਾਂ , ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਅਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀਆਂ ਦੀ ਜਾਂਚ ਕੀਤੀ। ਉਨ੍ਹਾਂ ਨੇ ਇੰਚਾਰਜਾਂ ਨੂੰ ਟੀਕਾਕਰਨ ਵਿਚ 100 ਫੀਸਦੀ ਕਵਰੇਜ਼ ਯਕੀਨੀ ਬਣਾਉਣ ਅਤੇ ਸਫਾਈ ਦੇ ਮਾਪਦੰਡਾਂ ਨੂੰ ਸੁਧਾਰਨ ਦੇ ਨਿਰਦੇਸ਼ ਦਿੱਤੇ।