ਕਿਸਾਨਾਂ ਨੇ ਕੇਂਦਰ ਦੇ ਨਵੇਂ ਬਿੱਲਾਂ ਦੀਆਂ ਫੂਕੀਆਂ ਕਾਪੀਆਂ
ਕਿਸਾਨਾਂ ਨੇ ਕੇਂਦਰ ਦੇ ਨਵੇਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ
Publish Date: Tue, 13 Jan 2026 05:01 PM (IST)
Updated Date: Wed, 14 Jan 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਬੀਕੇਯੂ ਖੋਸਾ ਨੇ ਕੇਂਦਰ ਸਰਕਾਰ ਵੱਲੋ ਲਿਆਂਦਾ ਜਾ ਰਿਹਾ ਰਾਮ ਜੀ ਬਿੱਲ ਤੇ ਬਿਜਲੀ ਸੋਧ ਬਿੱਲ 2025 ਸੋਧ ਬਿੱਲ ਦੇ ਵਿਰੋਧ ਵਿਚ ਸਥਾਨਕ ਸ਼ਹਿਰ ਦੇ ਮੇਨ ਚੌਂਕ ਵਿਚ ਬਿੱਲਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਕਰਮਜੀਤ ਸਿੰਘ ਭਗਤਾ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਜੀਤ ਸਿੰਘ ਖੂਹ ਵਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਵਾਰ ਵਾਰ ਲੋਕ ਵਿਰੋਧੀ ਬਿੱਲ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਬਿੱਲ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਿੱਲ ਵਾਪਸ ਕਰਵਾਉਣ ਲਈ ਪੰਜਾਬ ਭਰ ’ਚ ਭਾਜਪਾ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸਸ ਮੌਕੇ ਜਗਰੂਪ ਸਿੰਘ ਖਜਾਨਚੀ, ਕੀਪਾ ਬਿੰਦਰ, ਗੁਰਪ੍ਰੀਤ ਸਿੰਘ, ਮੋਹਣ ਸਿੰਘ, ਸਿੱਧੂ ਸਿੰਘ, ਜੀਤਾ ਸਿੰਘ, ਇਕਬਾਲ ਸਿੰਘ ਇਕਾਈ ਪ੍ਰਧਾਨ, ਭੋਲਾ ਸਿੰਘ ਭਗਤਾ, ਪਰਮਜੀਤ ਸਿੰਘ ਪੰਮੀ ਭਗਤਾ, ਬਿੰਦਰ ਸਿੰਘ ਭਗਤਾ, ਜੱਗਾ ਸਿੰਘ ਭਗਤਾ, ਸੁਖਮਿੰਦਰ ਸਿੰਘ ਸੁੱਖੀ ਸਿੱਧੂ, ਸੁਰਿੰਦਰ ਸਿੰਘ ਬੱਬੀ, ਸੁਖਮਿੰਦਰ ਸਿੰਘ ਆਦਿ ਹਾਜ਼ਰ ਸਨ।