ਨਿਖਿਲ ਕੁਮਾਰ ਟੈਲੀਕਾਮ ਕਮੇਟੀ ਦੇ ਬਣੇ ਸਲਾਹਕਾਰ
ਨਿਖਿਲ ਕੁਮਾਰ ਟੈਲੀਕਾਮ ਕਮੇਟੀ ਦਾ ਸਲਾਹਕਾਰ ਨਿਯੁਕਤ
Publish Date: Tue, 13 Jan 2026 04:40 PM (IST)
Updated Date: Wed, 14 Jan 2026 04:01 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਭਾਰਤ ਸਰਕਾਰ ਦੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਵੱਲੋਂ ਭਾਜਪਾ ਆਗੂ ਨਿਖਿਲ ਕੁਮਾਰ ਨੂੰ ਭਾਰਤ ਸਰਕਾਰ ਦੀ ਟੈਲੀਕਾਮ ਕਮੇਟੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ’ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਉਨ੍ਹਾਂ ਦੇ ਚਹੇਤਿਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਨ੍ਹਾਂ ਦੀ ਨਾਮਜ਼ਦਗੀ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆ ਗਈਆਂ ਤੇ ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਮੌੜ ਮੰਡੀ ਦੇ ਲਈ ਇਕ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਇਹ ਨਿਯੁਕਤੀ ਦੂਰਸੰਚਾਰ ਨੈੱਟਵਰਕ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਨੂੰ ਸੰਭਾਲਣ ਅਤੇ ਦੂਰਸੰਚਾਰ ਸਰੋਤਾਂ ਦੀ ਦੁਰਵਰਤੋਂ ਨੂੰ ਰੋਕਣ ਦੀ ਨਿਗਰਾਨੀ ਲਈ ਤੇ ਆਮ ਪਬਲਿਕ ਵਿਚ ਬੀਐਸਐਨਐਲ ਸਬੰਧੀ ਦਿਲਚਸਪੀ ਵਧਾਉਣ ਲਈ ਕੀਤੀ ਹੈ। ਇਸ ਨਿਯੁਕਤੀ ਤੋਂ ਬਾਅਦ ਨਿਖਿਲ ਕੁਮਾਰ ਨੇ ਭਾਰਤ ਸਰਕਾਰ ਅਤੇ ਸੂਚਨਾ ਅਤੇ ਸੰਚਾਰ ਮੰਤਰਾਲੇ ਦੇ ਭਾਰਤ ਦੇ ਟੈਲੀਕਾਮ ਮੰਤਰੀ ਜਯੋਤਿਰਾਦਿਤਿਆ ਐਮ. ਸਿੰਧੀਆ ਦਾ ਧੰਨਵਾਦ ਕਰਦਿਆਂ ਇਹ ਭਰੋਸਾ ਦਿਵਾਇਆ ਕਿ ਉਹ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਨਾਲ ਅਨਿਲ ਕੁਮਾਰ, ਪਰਸੋਤਮ ਚੰਦ, ਅਮਨਦੀਪ ਸਿੰਘ, ਸ਼ੁਭਮ ਬਾਂਸਲ ਅਤੇ ਸੰਦੀਪ ਮਿੱਤਲ ਆਦਿ ਮੌਜੂਦ ਸਨ