ਪਸ਼ੂਆਂ ਦੇ ਰੱਖ-ਰਖਾਵ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਪਸ਼ੂਆਂ ਦੇ ਰੱਖ-ਰਖਾਵ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ
Publish Date: Tue, 13 Jan 2026 04:34 PM (IST)
Updated Date: Wed, 14 Jan 2026 04:01 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਸੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਡੀਸੀ ਜਨਰਲ ਪੂਨਮ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਪਸ਼ੂਆਂ ਦੇ ਰੱਖ-ਰਖਾਵ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਪਸ਼ੂਆਂ ਦੀ ਸੰਭਾਲ ਸਬੰਧੀ ਲੋੜੀਂਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਏਡੀਸੀ ਮੈਡਮ ਪੂਨਮ ਸਿੰਘ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਵਿਚ ਪਸ਼ੂ ਸ਼ੈਲਟਰ ਬਣਾਉਣ, ਪਸ਼ੂਆਂ ਦੀ ਸੁਰੱਖਿਆ, ਪਸ਼ੂ ਸ਼ੈਲਟਰ ਬਣਾਉਣ ਤੋਂ ਇਲਾਵਾ ਪਸ਼ੂਆਂ ਦੀ ਸੰਭਾਲ ਤੋਂ ਇਲਾਵਾ ਹੋਰ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਡੇਅਰੀ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਵੀ ਮੈਂਬਰਸ਼ਿਪ ਦਿੱਤੀ ਜਾਵੇ, ਜੋ ਪਸ਼ੂ ਪਾਲਣ ਲਈ ਲੋਨ ਲੈਂਦੇ ਹਨ, ਤਾਂ ਜੋ ਉਹ ਪਸ਼ੂ ਕਲਿਆਣ ਦੇ ਕੰਮਾਂ ’ਚ ਭਾਗੀਦਾਰ ਬਣ ਸਕਣ। ਇਸ ਨਾਲ ਨਾ ਸਿਰਫ ਪਸ਼ੂਆਂ ਦੀ ਸੰਭਾਲ ’ਚ ਸੁਧਾਰ ਆਵੇਗਾ, ਸਗੋਂ ਲੋਕਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਵੀ ਵਧੇਗੀ। ਉਨ੍ਹਾਂ ਨਿਗਮ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਝੂੰਬਾ ਭਾਈਕਾ ਅਤੇ ਹਰਰਾਏਪੁਰ ਗਊਸ਼ਾਲਾਵਾਂ ’ਚ ਟੈਂਗਿੰਗ ਕਰਕੇ ਪਸ਼ੂਆਂ ਨੂੰ ਛੱਡਿਆ ਜਾਵੇ, ਤਾਂ ਜੋ ਪਸ਼ੂਆਂ ਦੀ ਪਛਾਣ, ਦੇਖਭਾਲ ਅਤੇ ਪ੍ਰਬੰਧਨ ਹੋਰ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਚਮਨਦੀਪ ਕੌਰ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।