ਡੀਏਵੀ ਕਾਲਜ ’ਚ ਵੁਮੈਨ ਹਾਕੀ ਚੈਂਪੀਅਨਸ਼ਿਪ ਦਾ ਆਗਾਜ਼
ਡੀਏਵੀ ਕਾਲਜ ਵਿਖੇ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਵੂਮੈਨ ਹਾਕੀ ਚੈਂਪੀਅਨਸ਼ਿਪ ਦਾ ਆਗਾਜ਼
Publish Date: Mon, 12 Jan 2026 04:27 PM (IST)
Updated Date: Tue, 13 Jan 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ :
ਡੀਏਵੀ ਕਾਲਜ ਬਠਿੰਡਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਿਗਰਾਨੀ ਹੇਠ 15 ਜਨਵਰੀ ਤਕ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਵੂਮੈਨ ਹਾਕੀ ਚੈਂਪੀਅਨਸ਼ਿਪ 2025-26 ਦਾ ਸ਼ਾਨਦਾਰ ਆਗਾਜ਼ ਕੀਤਾ ਹੈ। ਪਹਿਲੇ ਦਿਨ ਹਾਕੀ ਖੇਡ ਸਟੇਡੀਅਮ ਬਠਿੰਡਾ ਵਿਚ ਕੁੜੀਆਂ ਦੇ ਹਾਕੀ ਟੂਰਨਾਮੈਂਟ ਦੇ ਮੈਚ ਖੇਡੇ ਗਏ। ਟੂਰਨਾਮੈਂਟ ਦੇ ਮੁੱਖ ਮਹਿਮਾਨ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਾਣੀ ਰਾਮਪਾਲ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਬਲਦੇਵ ਸਿੰਘ ਨੇ ਸਾਂਝੇ ਤੌਰ ਤੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਾਇਰੈਕਟਰ ਗੁਰਦੀਪ ਕੌਰ ਨੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਟੂਰਨਾਮੈਂਟ ਡਾਇਰੈਕਟਰ ਰਣਧੀਰ ਸਿੰਘ, ਕੋਚ ਮੀਨਾਕਸ਼ੀ, ਅਵਤਾਰ ਸਿੰਘ ਅਤੇ ਹਰਪ੍ਰੀਤ ਸਿੰਘ ਹਾਜ਼ਰ ਰਹੇ। ਟੂਰਨਾਮੈਂਟ ’ਚ 30 ਟੀਮਾਂ ਹਿੱਸਾ ਲੈ ਰਹੀਆਂ ਹਨ। 11 ਜਨਵਰੀ ਨੂੰ ਖੇਡੇ ਗਏ ਪਹਿਲੇ ਰਾਊਂਡ ਦੇ ਮੈਚਾਂ ਵਿਚ ਐਚ ਐਨਬੀਜੀਯੂ ਸ੍ਰੀ ਨਗਰ ਗੜਵਾਲ, ਸੀਸੀਐਸਯੂ ਮੇਰਠ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੀਬੀਐਲਯੂ ਭਵਾਨੀ, ਜੀਜੇਯੂਐਸ ਟੀ ਹਿਸਾਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਜਿੱਤ ਹਾਸਲ ਕੀਤੀ।