ਕੁੜੀਆਂ ਲਈ ਐੱਚਪੀਵੀ ਵੈਕਸੀਨ ਸੁਰੱਖਿਅਤ ਉਪਾਅ
ਲੜਕੀਆਂ ਲਈ ਐਚਪੀਵੀ ਵੈਕਸੀਨ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਉਪਾਅ
Publish Date: Mon, 12 Jan 2026 04:26 PM (IST)
Updated Date: Tue, 13 Jan 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਕੁੜੀਆਂ ਨੂੰ ਸਰਵਾਈਕਲ ਕੈਂਸਰ ਵਰਗੀ ਗੰਭੀਰ ਅਤੇ ਜਾਨਲੇਵਾ ਬਿਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਐਚਪੀਵੀ ਵੈਕਸੀਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਦਫ਼ਤਰ ਸਿਵਲ ਸਰਜਨ ਵਿਖੇ ਮੈਡੀਕਲ ਅਫ਼ਸਰ, ਬੀਈਈ, ਐੱਲਐੱਚਵੀ ਤੇ ਏਐਨਐਮ ਲਈ ਇਕ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ। ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਐੱਚਪੀਵੀ ਵਾਇਰਸ ਕਾਰਨ ਹੋਣ ਵਾਲਾ ਸਰਵਾਈਕਲ ਕੈਂਸਰ ਮਹਿਲਾਵਾਂ ਵਿਚ ਇਕ ਗੰਭੀਰ ਸਿਹਤ ਸਮੱਸਿਆ ਬਣਦਾ ਜਾ ਰਿਹਾ ਹੈ, ਜਿਸ ਤੋਂ ਬਚਾਅ ਲਈ ਐਚਪੀਵੀ ਵੈਕਸੀਨ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਉਪਾਅ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਉਮਰ ਦੀਆਂ ਲੜਕੀਆਂ ਨੂੰ ਸਮੇਂ ਸਿਰ ਵੈਕਸੀਨ ਲਗਾ ਕੇ ਭਵਿੱਖ ਵਿਚ ਕੈਂਸਰ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਵੈਕਸੀਨ ਕੋਲਡ ਚੇਨ ਮੈਨੇਜਰ ਰਮਨਦੀਪ ਕੌਰ ਨੇ ਐਚਪੀਵੀ ਵੈਕਸੀਨ ਦੀ ਮਹੱਤਤਾ, ਟਾਰਗੇਟ ਗਰੁੱਪ, ਡੋਜ਼ ਸ਼ੈਡਿਊਲ, ਵੈਕਸੀਨ ਸਟੋਰੇਜ, ਕੋਲਡ ਚੇਨ ਮੈਨੇਜਮੈਂਟ, ਵੈਕਸੀਨੇਸ਼ਨ ਦੀ ਸਹੀ ਪ੍ਰਕਿਰਿਆ, ਅਤੇ ਉਨ੍ਹਾਂ ਦੇ ਪ੍ਰਬੰਧ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵੈਕਸੀਨੇਸ਼ਨ ਸਬੰਧੀ ਰਿਕਾਰਡ ਰੱਖਣ, ਰਿਪੋਰਟਿੰਗ ਤੇ ਮਾਨੀਟਰਿੰਗ ਪ੍ਰਣਾਲੀ ਬਾਰੇ ਵੀ ਸਮਝਾਇਆ ਗਿਆ।