ਸੜਕ ਹਾਦਸੇ ’ਚ 3 ਜਣੇ ਜ਼ਖ਼ਮੀ
ਸੜਕ ਹਾਦਸੇ ਵਿਚ 3 ਜਣੇ ਜ਼ਖ਼ਮੀ
Publish Date: Mon, 12 Jan 2026 04:23 PM (IST)
Updated Date: Tue, 13 Jan 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਬਠਿੰਡਾ ਮਲੋਟ ਰਿੰਗ ਰੋਡ ’ਤੇ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ ਨਾਲ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਰਾਜੇਂਦਰ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਕੀਕੀ ਸਿਘ, ਗੁਰਵਿੰਦਰ ਸਿੰਘ ਅਤੇ ਰਿੰਕੂ ਵਾਸੀ ਬਹਿਮਣ ਦੀਵਾਨਾ ਵਜੋਂ ਹੋਈ ਹੈ।