ਸਾਬਕਾ ਫ਼ੌਜੀਆਂ ਤੇ ਆਸ਼ਰਿਤ ਲਈ ਕੈਂਪ ਅੱਜ ਤੇ ਕੱਲ੍ਹ
ਸਾਬਕਾ ਸੈਨਿਕਾਂ ਅਤੇ ਆਸ਼ਰਿਤ ਲਈ ਵਿਸ਼ੇਸ਼ ਕੈਂਪ 13 ਅਤੇ 14 ਜਨਵਰੀ ਨੂੰ
Publish Date: Mon, 12 Jan 2026 04:22 PM (IST)
Updated Date: Tue, 13 Jan 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਕਮਾਂਡਰ, ਦਿਲਪ੍ਰੀਤ ਸਿੰਘ ਕੰਗ (ਸੇਵਾ ਮੁਕਤ) ਨੇ ਜਾਣਕਾਰੀ ਦਿੱਤੀ ਕਿ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਐਚਡੀਐਫ਼ਸੀ ਬੈਂਕ ਦੇ ਸਹਿਯੋਗ ਨਾਲ 10ਵੇਂ ਆਰਮਡ ਫ਼ੋਰਸ ਵੈਟਰਨਜ਼ ਦਿਵਸ ਮੌਕੇ ਜ਼ਿਲ੍ਹੇ ਦੇ ਸਾਬਕਾ ਫ਼ੌਜੀਆਂ ਅਤੇ ਆਸ਼ਰਿਤ ਜੋ ਕਿ ਸਪਰਸ਼ ਰਾਹੀਂ ਪੈਨਸ਼ਨ ਲੈ ਰਹੇ ਹਨ, ਉਨ੍ਹਾਂ ਦੀ ਸਹੂਲਤ ਲਈ ਵਿਸ਼ੇਸ਼ ਕੈਂਪ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਨੇੜੇ ਚਿਲਡਰਨ ਪਾਰਕ, ਬਠਿੰਡਾ ਵਿਖੇ ਮਿਤੀ 13 ਜਨਵਰੀ ਤੇ 14 ਜਨਵਰੀ 2026 ਨੂੰ ਲਗਾਇਆ ਜਾ ਰਿਹਾ ਹੈ । ਉਨ੍ਹਾਂ ਅਪੀਲ ਕੀਤੀ ਕਿ ਸਮੂਹ ਸਾਬਕਾ ਫ਼ੌਜੀਆਂ/ਆਸ਼ਰਿਤਾ ਜਿਨ੍ਹਾਂ ਨੇ ਸਪਰਸ਼ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣੇ ਹਨ ਜਾਂ ਕੋਈ ਹੋਰ ਸਮੱਸਿਆ ਹੈ, ਤਾਂ ਉਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਬਠਿੰਡਾ ਵਿਖੇ ਪਹੁੰਚ ਕਰ ਸਕਦੇ ਹਨ।