ਭਾਜਪਾ ਆਗੂਆਂ ਨੇ ਲੋਹੜੀ ਤੇ ਮਕਰ ਸੰਕਰਾਂਤੀ ਦਾ ਤਿਉਹਾਰ ਮਨਾਇਆ
ਭਾਜਪਾ ਆਗੂਆਂ ਵੱਲੋਂ ਲੋਹੜੀ ਅਤੇ ਮਕਰ ਸੰਕਰਾਂਤੀ ਦਾ ਤਿਉਹਾਰ ਮਨਾਇਆ
Publish Date: Sun, 11 Jan 2026 07:48 PM (IST)
Updated Date: Mon, 12 Jan 2026 04:16 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਭਾਜਪਾ ਆਗੂਆਂ ਵੱਲੋਂ ਅਟਲ ਵਿਚਾਰ ਮੰਚ ਦੇ ਤਹਿਤ ਐਤਵਾਰ ਸ਼ਾਮ ਸੁਭਾਸ਼ ਮਾਰਕੀਟ ਵਿੱਚ ਲੋਹੜੀ ਅਤੇ ਮਕਰ ਸੰਕਰਾਂਤੀ ਦਾ ਤਿਉਹਾਰ ਰਿਵਾਇਤੀ ਅਤੇ ਉਤਸ਼ਾਹਪੂਰਕ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸ਼ਿਰਕਤ ਕਰਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਆਗੂਆਂ ਅਤੇ ਵਰਕਰਾਂ ਨੇ ਕਾਲੇ ਤਿਲ, ਮੂੰਗਫਲੀ, ਰੇਵੜੀ ਸਮੇਤ ਹੋਰ ਸਮੱਗਰੀ ਅਗਨੀ ਨੂੰ ਅਰਪਿਤ ਕੀਤੀ । ਇਸ ਮੌਕੇ ਸੀਨੀਅਰ ਭਾਜਪਾ ਆਗੂਆਂ ਵੱਲੋਂ ਸਵ. ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਉਨ੍ਹਾਂ ਦੇ ਵਿਚਾਰਾਂ, ਰਾਸ਼ਟਰਵਾਦੀ ਸੋਚ ਅਤੇ ਸਮਾਵੇਸ਼ੀ ਰਾਜਨੀਤੀ ’ਤੇ ਪ੍ਰਕਾਸ਼ ਪਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਅਟਲ ਜੀ ਦਾ ਜੀਵਨ ਸਾਦਗੀ, ਸਿਧਾਂਤਾਂ ਅਤੇ ਦੇਸ਼ ਸੇਵਾ ਦਾ ਪ੍ਰਤੀਕ ਸੀ, ਜੋ ਅੱਜ ਵੀ ਵਰਕਰਾਂ ਲਈ ਪ੍ਰੇਰਣਾ ਸਰੋਤ ਹੈ। ਮਕਰ ਸੰਕਰਾਂਤੀ ਦੇ ਮਹੱਤਵ ’ਤੇ ਗੱਲ ਕਰਦਿਆਂ ਆਗੂਆਂ ਨੇ ਇਸਨੂੰ ਸਮਾਜਿਕ ਸਮਰਸਤਾ, ਨਵੀਂ ਊਰਜਾ ਅਤੇ ਸਕਾਰਾਤਮਕ ਬਦਲਾਅ ਦਾ ਤਿਉਹਾਰ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਡੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਜੀਵੰਤ ਰੱਖਦੇ ਹਨ। ਸਮਾਗਮ ਦੇ ਅੰਤ ਵਿਚ ਦੇਸ਼ ਅਤੇ ਸਮਾਜ ਦੀ ਤਰੱਕੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਇੰਪ੍ਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਐਡਵੋਕੇਟ ਅਸ਼ੋਕ ਭਾਰਤੀ, ਪ੍ਰਦੇਸ਼ ਮੀਡੀਆ ਕੋ-ਕਨਵੀਨਰ ਸੁਨੀਲ ਸਿੰਗਲਾ, ਭਾਜਪਾ ਦੇ ਸਾਬਕਾ ਪ੍ਰਦੇਸ਼ ਸਕੱਤਰ ਸੁਖਪਾਲ ਸਿੰਘ ਸਰਾਂ, ਅਸ਼ੋਕ ਬਾਲਿਆਨਵਾਲੀ, ਨੀਰਜ ਜੌੜਾ, ਆਸ਼ੁਤੋਸ਼ ਤਿਵਾਰੀ, ਡਾ. ਰਾਜੇਸ਼ ਦੁਬੇ, ਵਿਕਰਮ ਗਰਗ, ਸ਼ਾਂਤਨੂ ਮਹਰਸ਼ੀ, ਜਸਪਾਲ ਜੱਸਾ, ਅਨਿਲ ਗਰਗ, ਮਹਿੰਦਰ ਕਾਟੀਆ, ਵਿਜੈ ਬਿੱਲਾ, ਡਾ. ਵੀਣਾ ਗਰਗ, ਲਵ ਸਚਦੇਵਾ, ਸੋਹੇਲ ਗੁੰਬਰ, ਨਾਰਾਇਣ ਬਾਂਸਲ, ਦਰਸ਼ਨ ਜੌੜਾ, ਪ੍ਰੇਮ ਗਰਗ, ਸੰਦੀਪ ਅਗਰਵਾਲ, ਅਰੁਣ ਕੁਮਾਰ, ਸੋਨੀਆ ਨੈਯਰ ਆਦਿ ਹਾਜ਼ਰ ਸਨ।