ਮਾਊਂਟ ਲਿਟਰਾ ਦੇ ਬੱਚਿਆਂ ਨੇ ਨੈਸ਼ਨਲ ਪੱਧਰੀ ਸ਼ੂਟਿੰਗ ਮੁਕਾਬਲੇ ’ਚ ਕੀਤੀ ਪੰਜਾਬ ਦੀ ਨੁਮਾਇੰਦਗੀ
ਮਾਊਂਟ ਲਿਟਰਾ ਦੇ ਵਿਦਿਆਰਥੀਆਂ ਨੇ ਨੈਸ਼ਨਲ ਲੈਵਲ ਸ਼ੂਟਿੰਗ ਮੁਕਾਬਲੇ ਵਿਚ ਪੰਜਾਬ ਦੀ ਨੁਮਾਇੰਦਗੀ ਕੀਤੀ
Publish Date: Sun, 11 Jan 2026 07:43 PM (IST)
Updated Date: Mon, 12 Jan 2026 04:16 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੀਬੀਐੱਸਈ ਦਿੱਲੀ ਨਾਲ ਸਬੰਧਤ ਮਾਊਂਟ ਲਿਟਰਾ ਜ਼ੀ ਸਕੂਲ, ਰਾਮਪੁਰਾ ਫੂਲ ਸਦਾ ਤੋਂ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹਿਆ ਹੈ। ਬੱਚਿਆਂ ’ਚ ਨਵਾਂ ਉਤਸ਼ਾਹ, ਆਤਮ-ਵਿਸ਼ਵਾਸ ਤੇ ਉਨ੍ਹਾਂ ਦੀ ਲੁਕਵੀ ਪ੍ਰਤਿਭਾ ਨੂੰ ਨਿਖਾਰਨ ਲਈ ਸਕੂਲ ਵੱਲੋਂ ਵੱਖ-ਵੱਖ ਸਹਿ-ਪਾਠਕ੍ਰਮਿਕ ਤੇ ਖੇਡ ਸਰਗਰਮੀਆਂ ਵਧਾਈਆਂ ਜਾਂਦੀਆਂ ਹਨ। ਸਕੂਲ ਸਿਰਫ਼ ਮਾਨਸਿਕ ਵਿਕਾਸ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਵੱਲ ਵੀ ਖ਼ਾਸ ਧਿਆਨ ਦਿੰਦਾ ਹੈ। ਇਸ ਕੜੀ ਹੇਠ ਮਾਊਂਟ ਲਿਟਰਾ ਜ਼ੀ ਸਕੂਲ, ਰਾਮਪੁਰਾ ਲਈ ਮਾਣ ਦੀ ਗੱਲ ਹੈ ਕਿ ਸਕੂਲ ਦੇ ਦੋ ਹੋਣਹਾਰ ਵਿਦਿਆਰਥੀ ਗੁਰਨਾਇਕ ਸਿੰਘ ਤੇ ਅਕਸਨੀਰ ਕੌਰ ਨੂੰ 69ਵੀਂ ਰਾਸ਼ਟਰੀ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ’ਚ ਪੰਜਾਬ ਰਾਜ ਦੀ ਪ੍ਰਤੀਨਿੱਧਤਾ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਇਹ ਰਾਸ਼ਟਰੀ ਪੱਧਰੀ ਮੁਕਾਬਲੇ ਭੋਪਾਲ ਵਿਖੇ ਕਰਵਾਏ ਗਏ ਸਨ। ਦੋਵੇਂ ਖਿਡਾਰੀਆਂ ਨੇ ਆਪਣੀ ਯੋਗਤਾ ਨਾਲ ਸਕੂਲ ਹੀ ਨਹੀਂ, ਸਗੋਂ ਪੂਰੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਇਸ ਉਪਲੱਬਧੀ ’ਤੇ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜਨਰਲ ਸਕੱਤਰ ਨਮਿਤਾ ਬਾਂਸਲ ਅਤੇ ਸਕੂਲ ਦੀ ਪ੍ਰਿੰਸੀਪਲ ਗੀਤਾ ਪਿੱਲੇ ਨੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ।