ਭਾਜਪਾ ਆਗੂਆਂ ਨੇ ਕੇਂਦਰੀ ਸਕੀਮਾਂ ਬਾਰੇ ਦੱਸਿਆ
ਪਿੰਡ ਬਾਘਾ ਵਿਖੇ ਬੀਜੇਪੀ ਆਗੂਆਂ ਵੱਲੋਂ ਸੈਂਟਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ
Publish Date: Sun, 11 Jan 2026 06:12 PM (IST)
Updated Date: Mon, 12 Jan 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ
ਪਿੰਡ ਬਾਘਾ ਵਿਖੇ ਭਾਜਪਾ ਵੱਲੋਂ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪੰਜਾਬ ਦੇ ਪ੍ਰਮੁੱਖ ਆਗੂ ਜਸਵੰਤ ਸਿੰਘ ਮਾਨ ਸਹਿਤ ਭਾਜਪਾ ਜ਼ਿਲ੍ਹਾ ਪ੍ਰਧਾਨ, ਕਿਸਾਨ ਮੋਰਚਾ ਦੇ ਸਾਬਕਾ ਨੇਤਾ ਪਰਮਜੀਤ ਭਾਈਕਾ, ਕਾਕਾ ਸਿੰਘ ਮਲਵਾਲਾ, ਭਾਜਪਾ ਲੀਡਰ ਪਰਮਿੰਦਰ ਕੌਰ, ਪ੍ਰਧਾਨ ਜਸਗੁਨ ਕੌਰ, ਸੁਖਜੀਤ ਸਿੰਘ, ਬਾਬਾ ਵੀਰਾ, ਕਿਰਪਾਲ ਸਿੰਘ, ਇੰਦਰਜੀਤ ਸਿੰਘ, ਸਰਦੂਲ ਸਿੰਘ, ਭੋਲਾ ਸਿੰਘ, ਬੀਰਦਵਿੰਦਰ ਸਿੰਘ, ਗੁਰਮੇਲ ਸਿੰਘ ਤੇ ਦਾਰਾ ਸਿੰਘ ਮਾਘੀ ਵੀ ਹਾਜ਼ਰ ਰਹੇ। ਮੀਟਿੰਗ ਦਾ ਮੁੱਖ ਉਦੇਸ਼ ਬਾਘਾ ਦੇ ਮੇਲੇ ਦੀ ਕਾਨਫਰੰਸ ਸੈਂਟਰ ਅਤੇ ਹੋਰ ਵਿਕਾਸ ਸਕੀਮਾਂ ਬਾਰੇ ਚਰਚਾ ਕਰਨੀ ਸੀ। ਜਸਵੰਤ ਸਿੰਘ ਮਾਨ ਨੇ ਸਾਰੇ ਉਮੀਦਵਾਰਾਂ ਤੇ ਮੌਜੂਦਾ ਅਧਿਕਾਰੀਆਂ ਨਾਲ ਮਿਲ ਕੇ ਪ੍ਰਸਤਾਵਿਤ ਸਕੀਮਾਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸਥਾਨਕ ਲੋਕਾਂ ਤੇ ਭਾਜਪਾ ਦੇ ਆਗੂਆਂ ਨੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।