ਚੱਕ ਹੀਰਾ ਸਿੰਘ ਵਾਲਾ ਵਿਖੇ ਜਾਂਚ ਕੈਂਪ ਲਾਇਆ
ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਮੁਫ਼ਤ ਚੈੱਕਅਪ ਕੈਂਪ ਲਗਾਇਆ
Publish Date: Sun, 11 Jan 2026 05:25 PM (IST)
Updated Date: Mon, 12 Jan 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਹਲਕਾ ਤਲਵੰਡੀ ਸਾਬੋ ਅਧੀਨ ਆਉਂਦੇ ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਗੁਰੂ ਗੋਬਿੰਦ ਸਿੰਘ ਯੂਥ ਕਲੱਬ ਵੱਲੋਂ ਅੱਖਾਂ ਤੇ ਗੋਡਿਆਂ ਦਾ ਮੁਫ਼ਤ ਜਾਂਚ ਕੈਂਪ ਲਾਇਆ। ਇਸ ਵਿਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਦੇ ਮਰੀਜ਼ਾਂ ਨੇ ਹਿੱਸਾ ਲਿਆ। ਜਿਸ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਹ ਕੈਂਪ ਗੁਪਤਾ ਹਸਤਪਤਾਲ ਪਾਵਰ ਹਾਊਸ ਰੋਡ ਬਠਿੰਡਾ ਵੱਲੋਂ ਲਗਾਇਆ ਗਿਆ। ਇਸ ਮੌਕੇ ਕਲੱਬ ਪ੍ਧਾਨ ਗੁਰਪਿੰਦਰ ਸਿੰਘ, ਸੈਕਟਰੀ ਲਛਮਣ ਸਿੰਘ, ਸਲਾਹਕਾਰ ਸੁਖਪਾਲ ਸਿੰਘ, ਖਜਾਨਚੀ ਵੀਰਇੰਦਰ ਸਿੰਘ, ਆਕਾਸ਼ਦੀਪ ਸਿੰਘ, ਧਰਮਪ੍ਰੀਤ ਸਿੰਘ, ਸੁਮੀਤ ਸਿੰਘ, ਸੰਦੀਪ ਸਿੰਘ, ਤਰਸੇਮ ਸਿੰਘ,ਸ਼ਿੰਗਾਰਾ ਸਿੰਘ, ਚੋਕੀਦਾਰ ਗੁਰਦੀਪ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਸਰਪੰਚ,ਵੀਰਪਾਲ ਕੌਰ, ਬਲਜੀਤ ਸਿੰਘ ਨੰਬਰਦਾਰ, ਮੈਂਬਰ ਗੁਰਦਾਸ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।