ਗੁਲਾਬਗੜ੍ਹ ਦੇ 15 ਪਰਿਵਾਰ ਅਕਾਲੀ ਦਲ ’ਚ ਸ਼ਾਮਲ
ਗੁਲਾਬਗੜ੍ਹ ਦੇ 15 ਪਰਿਵਾਰ ਅਕਾਲੀ ਦਲ ’ਚ ਸ਼ਾਮਲ
Publish Date: Fri, 09 Jan 2026 05:41 PM (IST)
Updated Date: Fri, 09 Jan 2026 05:45 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਗੁਲਾਬਗੜ੍ਹ ਦੇ 15 ਪਰਿਵਾਰਾਂ ਨੇ ‘ਆਪ’ ਅਤੇ ਕਾਂਗਰਸ ਦੀ ਪਾਰਟੀ ਨੂੰ ਅਲਵਿਦਾ ਆਖ ਕੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਦਾ ਪੱਲਾ ਫੜ ਲਿਆ। ਅਕਾਲੀ ਦਲ ’ਚ ਸ਼ਾਮਲ ਪਰਿਵਾਰਾਂ ਨੂੰ ਵੀ ਬੀਬਾ ਬਾਦਲ ਨੇ ਸਿਰੋਪਾਓ ਭੇਟ ਕੀਤੇ। ਇਸ ਮੌਕੇ ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ, ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਗੁਰਦੀਪ ਸਿੰਘ ਕੋਟਸ਼ਮੀਰ, ਕੋਟਸ਼ਮੀਰ ਸਰਕਲ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕਮਲਦੀਪ ਸਿੰਘ ਸੰਗਤ ਕਲਾਂ, ਸਾਬਕਾ ਪ੍ਰਧਾਨ ਸੁਖਵੀਰ ਸਿੰਘ ਜੱਸੀ ਪੌ ਵਾਲੀ, ਸ਼ਮਿੰਦਰ ਸਿੰਘ ਸਿੱਧੂ ਕਟਾਰ ਸਿੰਘ ਵਾਲਾ, ਗੁਰਤੇਜ ਸਿੰਘ ਔਲਖ ਫੂਸ ਮੰਡੀ, ਗੁਰਵਿੰਦਰ ਸਰਪੰਚ ਜੱਸੀ ਪੌ ਵਾਲੀ, ਬਲਜੀਤ ਸਿੰਘ ਸਰਪੰਚ ਗਹਿਰੀ ਭਾਗੀ, ਸਾਬਕਾ ਸਰਪੰਚ ਧਰਮ ਸਿੰਘ ਗਹਿਰੀ ਭਾਗੀ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਕਟਾਰ ਸਿੰਘ ਵਾਲਾ, ਬਲਾਕ ਸੰਮਤੀ ਮੈਂਬਰ ਮਲਕੀਤ ਕੌਰ ਗੁਲਾਬਗੜ, ਸੁਖਮੰਦਰ ਸਿੰਘ ਗੁਲਾਬਗੜ੍ਹ, ਸੰਧੂਰਾ ਸਿੰਘ ਨੰਬਰਦਾਰ ਗੁਲਾਬਗੜ, ਭਜਨ ਸਿੰਘ ਨੰਬਰਦਾਰ ਗੁਲਾਬਗੜ, ਗੁਰਮੀਤ ਗੁਲਾਬਗੜ, ਗੁਰਚਰਨ ਸਿੰਘ ਪ੍ਰਧਾਨ ਕਟਾਰ ਸਿੰਘ ਵਾਲਾ, ਰਾਮ ਕੁਮਾਰ ਕਟਾਰ ਸਿੰਘ ਵਾਲਾ ਤੇ ਰਜਿੰਦਰ ਸਿੰਘ ਕਟਾਰ ਸਿੰਘ ਵਾਲਾ ਹਾਜ਼ਰ ਸਨ।