ਗਲੋਬਲ ਸਕੂਲ ਦੇ ਖਿਡਾਰੀਆਂ ਨੇ 519 ਤਮਗੇ ਜਿੱਤੇ
ਗਲੋਬਲ ਡਿਸਕਵਰੀ ਸਕੂਲ ਦੇ ਖਿਡਾਰੀਆਂ ਨੇ 519 ਤਮਗੇ ਜਿੱਤੇ
Publish Date: Fri, 09 Jan 2026 05:40 PM (IST)
Updated Date: Fri, 09 Jan 2026 05:42 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨਜ਼ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਦੇ ਚੈਂਪੀਅਨ ਖਿਡਾਰੀਆਂ ਨੇ ਸਾਲ 2025 ਦੌਰਾਨ ਵੱਖ-ਵੱਖ ਪੱਧਰ ਦੀਆਂ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 519 ਤਮਗੇ ਆਪਣੇ ਸਕੂਲ ਦੇ ਨਾਮ ਕੀਤੇ। ਸਕੂਲ ਦੇ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਅਨੇਕਾਂ ਖੇਡਾਂ ਵਿਚ ਆਪਣੀ ਕੁਸ਼ਲਤਾ, ਮਿਹਨਤ ਅਤੇ ਲਗਨ ਨਾਲ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਖੇਡ ਵਿਭਾਗ ਵੱਲੋਂ ਕਰਵਾਇਆ ਅੰਡਰ-14, 17 ਅਤੇ 19 ਦੇ ਤਾਇਕਵਾਂਡੋ, ਕਰਾਟੇ, ਬੈਡਮਿੰਟਨ, ਖੋ-ਖੋ, ਰਗਬੀ, ਜੂਡੋ, ਨੈਟਬਾਲ, ਸਪੈਕਟਰਾ, ਕਬੱਡੀ, ਕਿਕਬਾਕਸਿੰਗ ਆਦਿ ਖੇਡ ਮੁਕਾਬਲਿਆਂ ਵਿੱਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਖਿਡਾਰੀਆਂ ਨੇ ਜ਼ੋਨਲ ਪੱਧਰ ’ਤੇ 238, ਜ਼ਿਲ੍ਹਾ ਪੱਧਰ ’ਤੇ 117 ਅਤੇ ਰਾਜ ਪੱਧਰ ’ਤੇ 32 ਤਮਗੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਇਸ ਦੇ ਨਾਲ ਹੀ ਅੰਡਰ-11 ਦੇ ਖੇਡ ਮੁਕਾਬਲਿਆਂ ਵਿਚ ਸੈਂਟਰ ਸਕੂਲ ਮੁਕਾਬਲਿਆਂ ਦੌਰਾਨ 116, ਬਲਾਕ ਪੱਧਰ ’ਤੇ 39 ਅਤੇ ਜ਼ਿਲ੍ਹਾ ਪੱਧਰ ’ਤੇ 6 ਤਮਗੇ ਜਿੱਤ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਸਕੂਲ ਦੇ ਉਪ ਚੇਅਰਮੈਨ ਅਮਿਤ ਸਰਾਫ਼ ਨੇ ਬੱਚਿਆਂ ਦੀਆਂ ਇਨ੍ਹਾਂ ਉਪਲਬਧੀਆਂ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।