ਅੱਜ ਦੀ ਮੋਗਾ ਕਨਵੈਨਸ਼ਨ ਦੀ ਤਿਆਰੀ ਮੁਕੰਮਲ
10 ਜਨਵਰੀ ਦੀ ਮੋਗਾ ਕਨਵੈਨਸ਼ਨ ਦੀ ਤਿਆਰੀ ਮੁਕੰਮਲ
Publish Date: Fri, 09 Jan 2026 05:31 PM (IST)
Updated Date: Fri, 09 Jan 2026 05:33 PM (IST)

- ਪੁਰਾਣੇ-ਸਕੇਲ, ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਦੀ ਅਗਵਾਈ ’ਚ ਹੋਵੇਗੀ ਕਨਵੈਨਸ਼ਨ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਵੱਖ-ਵੱਖ ਸੰਘਰਸ਼ੀ ਜਥੇਬੰਦੀਆਂ ਵੱਲੋਂ ਪ੍ਰਮੁੱਖ ਵਿੱਤੀ ਮੰਗਾਂ ਨੂੰ ਲੈ ਕੇ ਗਠਿਤ ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਦੇ ਬੈਨਰ ਹੇਠ, 10 ਜਨਵਰੀ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ, ਮੋਗਾ ਵਿਖੇ ਹੋਣ ਵਾਲੀ ਸੂਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਾਂਝੇ ਮੋਰਚੇ ਵਿਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (ਪੀਪੀਪੀਐੱਫ), ਡੀਟੀਐਫ ਪੰਜਾਬ, 6635 ਅਤੇ 4161 ਅਧਿਆਪਕ ਯੂਨੀਅਨ, ਵੈਟਰਨਰੀ ਇੰਸਪੈਕਟਰ ਯੂਨੀਅਨ ਆਦਿ ਵੱਲੋਂ ਸੂਬਾਈ ਕਨਵੈਨਸ਼ਨ ਵਿਚ ਸਰਗਰਮ ਕਾਰਕੁੰਨਾਂ ਅਤੇ ਜ਼ਿਲ੍ਹਾ ਆਗੂਆਂ ਦੀ ਸ਼ਮੂਲੀਅਤ ਦੀ ਯੋਜਨਾ ਬਣਾਈ ਗਈ ਹੈ। ਇਸ ਮੌਕੇ ਡੀਟੀਐੱਫ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ, ਪੀਪੀਪੀਐੱਫ ਜ਼ਿਲ੍ਹਾ ਕਨਵੀਨਰ ਅੰਮ੍ਰਿਤਪਾਲ ਸਿੰਘ ਮਾਨ, 6635 ਅਧਿਆਪਕ ਯੂਨੀਅਨ ਆਗੂ ਕੁਲਦੀਪ ਸਿੰਘ ਖੋਖਰ ਅਤੇ 4161 ਅਧਿਆਪਕ ਯੂਨੀਅਨ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀ ਟੀਮ ਵੱਡੀ ਗਿਣਤੀ ਵਿਚ ਮੋਗਾ ਕਨਵੈਨਸ਼ਨ ਵਿੱਚ ਸ਼ਮੂਲੀਅਤ ਕਰੇਗੀ। ਉਨ੍ਹਾਂ ਕਿਹਾ ਕਿ ਮੋਰਚੇ ਵਿਚ ਪੁਰਾਣੇ ਸਕੇਲ, ਪੈਨਸ਼ਨ ਦੀ ਲਾਗੂਗੀ, ਪੇਂਡੂ ਅਤੇ ਬਾਰਡਰ ਏਰੀਆ ਭੱਤਾ, ਕੱਟੇ ਗਏ 37 ਕਿਸਮ ਦੇ ਭੱਤੇ, ਏਸੀਪੀ ਅਤੇ ਪੈਂਡਿੰਗ ਡੀਏ ਦੀਆਂ ਕਿਸ਼ਤਾਂ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਕਨਵੈਨਸ਼ਨ ਦੇ ਬਾਅਦ ਮੋਗਾ ਸ਼ਹਿਰ ਵਿੱਚ ਰੋਸ਼ ਮਾਰਚ ਵੀ ਕੀਤਾ ਜਾਵੇਗਾ। ਇਸ ਮੌਕੇ ਬੇਅੰਤ ਸਿੰਘ ਫੂਲੇਵਾਲਾ, ਸਿਕੰਦਰ ਸਿੰਘ ਧਾਲੀਵਾਲ, ਬੂਟਾ ਸਿੰਘ ਰੋਮਾਣਾ, ਗੁਰਮੇਲ ਸਿੰਘ ਮਲਕਾਣਾ, ਰਾਮ ਸਿੰਘ, ਗੁਰਸੇਵਕ ਸਿੰਘ ਫੂਲ, ਨਰਿੰਦਰ ਸਿੰਘ, ਬਲਵੀਰ ਸਿੰਘ, ਲਾਲ ਸਿੰਘ ਰੱਲਾ, ਜਸ਼ਨ ਚੰਮ, ਜੁਗਰਾਜ ਸਿੰਘ ਗੋਨਿਆਣਾ, ਰਾਜੂ ਸਿੰਘ ਭਗਤਾ, ਕੁਲਦੀਪ ਸਿੰਘ, ਰਿਸ਼ੂ ਕੁਮਾਰ, ਅਵਤਾਰ ਸਿੰਘ ਮਲੂਕਾ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।