ਭਾਜਪਾ ਬਠਿੰਡਾ ਦਿਹਾਤੀ ਵੱਲੋਂ ਸਰਕਲ ਕੋਟਸ਼ਮੀਰ ਦੇ ਅਹੁਦੇਦਾਰਾਂ ਦੀ ਚੋਣ
ਭਾਜਪਾ ਬਠਿੰਡਾ ਦਿਹਾਤੀ ਵੱਲੋਂ ਸਰਕਲ ਕੋਟਸ਼ਮੀਰ ਦੇ ਅਹੁਦੇਦਾਰਾਂ ਦੀ ਚੋਣ
Publish Date: Fri, 09 Jan 2026 05:23 PM (IST)
Updated Date: Fri, 09 Jan 2026 05:27 PM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ : ਭਾਰਤੀ ਜਨਤਾ ਪਾਰਟੀ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸਰਕਲ ਕੋਟਸ਼ਮੀਰ ਦੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਪਾਰਟੀ ਦੇ ਨਿਯਮਾਂ ਅਨੁਸਾਰ ਸੰਪੰਨ ਹੋਈ। ਚੋਣ ਪ੍ਰਕਿਰਿਆ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਭਾਜਪਾ ਪੰਜਾਬ ਦੇ ਜਨਰਲ ਸੈਕਟਰੀ ਦਿਆਲ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਦੌਰਾਨ ਸਰਕਲ ਕੋਟਸ਼ਮੀਰ ਦੇ ਪ੍ਰਧਾਨ ਜਗਸੀਰ ਸਿੰਘ ਔਲਖ ਵੱਲੋਂ ਨਵੀਂ ਕਾਰਜਕਾਰੀ ਲਈ ਨਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਹਿਮਤੀ ਨਾਲ ਮਨਜ਼ੂਰੀ ਦਿੱਤੀ ਗਈ। ਗੁਰਮੀਤ ਸਿੰਘ ਕੋਟਸ਼ਮੀਰ ਨੂੰ ਵਾਈਸ ਪ੍ਰਧਾਨ, ਜਦਕਿ ਜਸਵੀਰ ਸਿੰਘ ਢਿੱਲੋਂ ਕਟਾਰ ਸਿੰਘ ਵਾਲਾ ਅਤੇ ਸਤਪਾਲ ਸਿੰਘ ਕੋਟਸ਼ਮੀਰ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਜਨਰਲ ਸੈਕਟਰੀ ਦੇ ਅਹੁਦੇ ਲਈ ਸੁਖਜੀਤ ਸਿੰਘ ਧੰਨ ਸਿੰਘ ਖਾਨਾ, ਸਤਵਿੰਦਰ ਸਿੰਘ, ਕਰਨੈਲ ਸਿੰਘ ਭਾਗੂ, ਜਗਤਾਰ ਸਿੰਘ ਸਾਬਕਾ ਸਰਪੰਚ ਫੂਸ ਮੰਡੀ ਅਤੇ ਨੱਥੂ ਸਿੰਘ ਕੋਟਸ਼ਮੀਰ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਦੇ ਨਾਲ ਐੱਸਸੀ ਮੋਰਚੇ ਦੀ ਅਗਵਾਈ ਲਖਵਿੰਦਰਪਾਲ ਕਟਾਰ ਸਿੰਘ ਵਾਲਾ, ਕਿਸਾਨ ਮੋਰਚੇ ਦੀ ਗਿਆਨ ਸਿੰਘ ਅਤੇ ਮਹਿਲਾ ਮੋਰਚੇ ਦੀ ਵੀਰਪਾਲ ਕੌਰ ਕਟਾਰ ਸਿੰਘ ਵਾਲਾ ਨੂੰ ਸੌਂਪੀ ਗਈ। ਇਸ ਉਪਰੰਤ ਸਰੂਪ ਚੰਦ ਸਿੰਗਲਾ ਅਤੇ ਦਿਆਲ ਸਿੰਘ ਸੋਢੀ ਵੱਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਤਕ ਪਹੁੰਚਾਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣਗੇ।