ਪਰਚਾ ਰੱਦ ਕਰਨ ਸਬੰਧੀ ਪੱਤਰਕਾਰਾਂ ਨੇ ਦਿੱਤਾ ਮੰਗ ਪੱਤਰ
ਸਰਕਾਰ ਦੀ ਸ਼ਹਿ ’ਤੇ ਪੱਤਰਕਾਰਾਂ ’ਤੇ ਕੀਤਾ ਪਰਚਾ ਰੱਦ ਕਰਨ ਸਬੰਧੀ ਪੱਤਰਕਾਰਾਂ ਨੇ ਮੰਗ ਪੱਤਰ ਦਿੱਤਾ
Publish Date: Fri, 09 Jan 2026 04:56 PM (IST)
Updated Date: Fri, 09 Jan 2026 05:00 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਦਿੱਤੇ ਗਏ ਸੱਦੇ ’ਤੇ ਅੱਜ ਮੌੜ ਮੰਡੀ ਦੇ ਪੱਤਰਕਾਰ ਭਾਈਚਾਰੇ ਵੱਲੋਂ ਐੱਸਡੀਐੱਮ ਮੌੜ ਸੁਖਰਾਜ ਰਾਜ ਸਿੰਘ ਅਤੇ ਡੀਐੱਸਪੀ ਮੌੜ ਕੁਲਦੀਪ ਸਿੰਘ ਬਰਾੜ ਨੂੰ ਪੰਜਾਬ ਦੇ ਰਾਜਪਾਲ, ਚੇਅਰਮੈਨ ਪ੍ਰੈੱਸ ਕੌਂਸਲ ਆਫ ਇੰਡੀਆ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਲੁਧਿਆਣਾ ਸ਼ਹਿਰੀ ਸਾਈਬਰ ਪੁਲਿਸ ਵੱਲੋਂ ਪੱਤਰਕਾਰਾਂ ਅਤੇ ਆਰਟੀਐਈ ਕਾਰਕੁੰਨਾਂ ’ਤੇ ਦਰਜ ਕੀਤੇ ਝੂਠੇ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਪੱਤਰਕਾਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰਨ। ਇਸ ਮੌਕੇ ਪੱਤਰਕਾਰ ਪਰਵੀਨ ਮੌੜ, ਰਾਧੇ ਸ਼ਾਮ ਜੈਨ, ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ, ਸੁਰੇਸ਼ ਕੁਮਾਰ ਹੈਪੀ, ਸਮਿਤ ਕੁਮਾਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਵੀ ਮੌਜੂਦ ਸਨ। ਇਸ ਉਪਰੰਤ ਪੱਤਰਕਾਰ ਵੱਲੋਂ ਉੱਥੇ ਮੌਜੂਦ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਦੇ ਹੈਲੀਕੈਪਟਰ ਦੇ ਉਡਾਨ ਵਾਰੇ ਸਵਾਲ ਕਰਨ ’ਤੇ ਪੱਤਰਕਾਰਾਂ ਅਤੇ ਹੋਰਨਾਂ ’ਤੇ ਪਰਚੇ ਦਰਜ ਕਰਨੇ ਜਾਇਜ ਨਹੀਂ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਵਾਲ ਪੁੱਛਣ ਦਾ ਹੱਕ ਆਮ ਲੋਕਾਂ ਦਾ ਵੀ ਇਖਲਾਕੀ ਅਧਿਕਾਰ ਹੈ। ਪੱਤਰਕਾਰਾਂ ਨੇ ਚਤਾਵਨੀ ਦਿੱਤੀ ਕਿ ਜੇ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਯੂਨੀਅਨ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਕਰਨ ਲਈ ਤਿਆਰ ਹੈ।