ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਸਨਮਾਨਿਤ
ਸਮਾਜ ਭਲਾਈ ਦੇ ਕੰਮਾਂ ਲਈ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਨੂੰ ਕੀਤਾ ਸਨਮਾਨਿਤ
Publish Date: Fri, 09 Jan 2026 04:28 PM (IST)
Updated Date: Fri, 09 Jan 2026 04:30 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ ਨੂੰ ਵੇਖਦੇ ਹੋਏ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਏਡੀਸੀ ਜਨਰਲ ਪੂਨਮ ਸਿੰਘ ਅਤੇ ਰੈੱਡ ਕਰਾਸ ਦੇ ਸੈਕਟਰੀ ਦਰਸ਼ਨ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਸਰਪ੍ਰਸਤ ਤਰਲੋਚਨ ਸਿੰਘ ਸੇਠੀ ਅਤੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਪਿਛਲੇ 21-22 ਸਾਲਾਂ ਤੋਂ ਸਮਾਜ ਭਲਾਈ ਦੇ ਕੰਮਾਂ ਵਿਚ ਅਪਣਾ ਯੋਗਦਾਨ ਪਾਉਂਦੀ ਆ ਰਹੀ ਹੈ। ਸੁਸਾਇਟੀ ਵੱਲੋਂ ਸਮੇਂ-ਸਮੇਂ ਸਿਰ ਖ਼ੂਨਦਾਨ ਕੈਂਪ, ਐਮਰਜੈਂਸੀ ਬਲੱਡ ਸੇਵਾਵਾਂ, ਸੜਕ ਹਾਦਸੇ ਦੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣਾ, ਡੇਗੂ, ਮਲੇਰੀਆ, ਚਿਕਗੁਨੀਆਂ ਤੋ ਬਚਾਓ ਲਈ ਫੋਗਿੰਗ ਕਰਨਾ, ਘਰਾਂ ਵਿੱਚੋਂ ਸੱਪਾਂ ਦਾ ਰੈਸਕਿਓ ਕਰਕੇ ਸੁਰੱਖਿਅਤ ਜੰਗਲਾਂ ਵਿਚ ਛੱਡਣਾ, ਧੂੰਦ ਵਿਚ ਵਹੀਕਲਾਂ ਉਪਰ ਰਿਫਲੈਕਟਰ ਲਗਾਉਣਾ, ਇਵਨਿੰਗ ਸਕੂਲ ਵਿਚ ਜਰੂਰਤਮੰਦ ਬੱਚਿਆਂ ਨੂੰ ਮੁਫਤ ਪੜਾਉਣਾ, ਖਾਲੀ ਥਾਵਾਂ ਤੇ ਬੂਟੇ ਲਗਾਉਣਾ ਆਦਿ ਵਿਚ ਵੱਧ ਚੜਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਹਾਲ ਵਿਚ ਹੀ ਪਿਛਲੇ 2 ਮਹੀਨਿਆਂ ਵਿਚ ਸੁਸਾਇਟੀ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਬਲੱਡ ਸੈਂਟਰ ਵਿਚ ਜਰੂਰਤਮੰਦ ਮਰੀਜਾਂ ਲਈ 300 ਦੇ ਕਰੀਬ ਬਲੱਡ ਮੁਹੱਇਆ ਕਰਵਾਇਆ ਗਿਆ ਹੈ। ਅੱਜ ਸੁਸਾਇਟੀ ਦੇ ਕੰਮਾਂ ਨੂੰ ਵੇਖਦੇ ਹੋਏ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਏਡੀਸੀ ਜਨਰਲ ਪੂਨਮ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਮੌੜ ਮੰਡੀ ਵਿਖੇ ਬਠਿੰਡਾ ਥੈਲੂਸੀਮੀਆ ਸੁਸਾਇਟੀ ਅਤੇ ਮਾਨਵ ਸੇਵਾ ਵੈੱਲਫੇਅਰ ਸੁਸਾਇਟੀ, ਪਿੰਡ ਮਹਿਰਾਜ ਵੱਲੋ ਸੁਸਾਇਟੀ ਨੂੰ ਸਨਮਾਨਿਤ ਕੀਤਾ ਗਿਆ।