ਜਨਮ ਦਿਨ ਮੌਕੇ ਪਕੌੜਿਆਂ ਦਾ ਲੰਗਰ ਲਾਇਆ
ਭਾਜਪਾ ਆਗੂ ਬੌਬੀ ਨੇ ਆਪਣੀ ਨੂੰਹ ਦੇ ਜਨਮਦਿਨ ਮੌਕੇ
Publish Date: Thu, 08 Jan 2026 07:32 PM (IST)
Updated Date: Thu, 08 Jan 2026 07:33 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਭਾਰਤੀ ਜਨਤਾ ਪਾਰਟੀ ਮੰਡਲ ਭਗਤਾ ਭਾਈਕਾ ਦੇ ਪ੍ਰਧਾਨ ਬਵਲੇਸ਼ ਕੁਮਾਰ ਬੌਬੀ ਸਿੰਗਲਾ ਨੇ ਆਪਣੀ ਨੂੰਹ ਦਾ ਜਨਮ ਦਿਨ ਨਿਵੇਕਲੇ ਢੰਗ ਨਾਲ ਮਨਾਇਆ। ਬੌਬੀ ਸਿੰਗਲਾ ਨੇ ਆਪਣੀ ਨੂੰਹ ਰੀਆ ਸਿੰਗਲਾ ਪਤਨੀ ਤਰੁਣ ਸਿੰਗਲਾ ਵਾਸੀ ਭਗਤਾ ਭਾਈ ਦੇ ਜਨਮ ਦਿਨ ਮੌਕੇ ਭਗਤਾ ਭਾਈ-ਬਾਘਾ ਪੁਰਾਣਾ ਰੋਡ ’ਤੇ ਰਾਹਗੀਰਾਂ ਲਈ ਪਕੌੜਿਆਂ ਦਾ ਲੰਗਰ ਲਾਇਆ। ਜਿਸ ਦਾ ਕੜਾਕੇ ਦੀ ਠੰਢ ਵਿਚ ਰਾਹਗੀਰਾਂ ਨੇ ਖੂਬ ਅਨੰਦ ਮਾਣਿਆ। ਬੌਬੀ ਸਿੰਗਲਾ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਨੂੰਹਾਂ-ਧੀਆਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਪਰਿਵਾਰਾਂ ਵਿਚ ਧੀਆਂ ਅਤੇ ਨੂੰਹਾਂ ਵਿਚ ਫ਼ਰਕ ਸਮਝਣ ਨਾਲ ਹੀ ਪਰਿਵਾਰ ਟੁੱਟ ਰਹੇ ਹਨ, ਜੋ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਧੀਆਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ। ਇਸ ਦੌਰਾਨ ਉਨ੍ਹਾਂ ਨੇ ਨੂੰਹ ਰੀਆ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। ਇਸ ਸਮੇਂ ਸੀਨੀਅਰ ਭਾਜਪਾ ਆਗੂ ਸਵਰਨ ਸਿੰਘ ਬੁਰਜ ਲੱਧਾ ਸਿੰਘ ਵਾਲਾ, ਤਰੁਣ ਸਿੰਗਲਾ, ਸੁਖਚੈਨ ਸਿੰਘ ਚੈਨਾ, ਰਾਧੇ ਸਾਮ ਗੋਇਲ, ਸੁਲੱਖਣ ਸਿੰਘ ਬਰਾੜ, ਬਿੰਦਰ ਕੁਮਾਰ ਸੁਖਾਨੰਦ, ਮੰਦਰ ਸਿੰਘ ਕੋਇਰ ਸਿੰਘ ਵਾਲਾ, ਰਵੀ ਵਰਮਾ ਆਦਿ ਹਾਜ਼ਰ ਸਨ।