ਆਰਟੀਏ ਰਵਿੰਦਰ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ, ਲੋਕਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ
ਆਰਟੀਏ ਰਵਿੰਦਰ ਸਿੰਘ ਗਿੱਲ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ, ਹਜ਼ਾਰਾਂ ਲੋਕਾਂ ਨੇ ਕੀਤੇ ਸ਼ਰਧਾ ਦੇ ਫੁੱਲ
Publish Date: Thu, 08 Jan 2026 06:55 PM (IST)
Updated Date: Thu, 08 Jan 2026 06:57 PM (IST)
- ਬੁਲਾਰਿਆਂ ਨੇ ਕਿਹਾ ਪਰਿਵਾਰ ਦੇ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਟਰਾਂਸਪੋਰਟ ਵਿਭਾਗ ਵਿੱਚ ਜਲੰਧਰ ਵਿਚ ਬਤੌਰ ਆਰਟੀਏ ਤਾਇਨਾਤ ਰਹੇ ਇੰਜੀਨੀਅਰ ਰਵਿੰਦਰ ਸਿੰਘ ਗਿੱਲ ਸ਼ਰਧਾਂਜਲੀ ਸਮਾਗਮ ਮਾਡਲ ਟਾਊਨ ਸਥਿਤ ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਿਬ ਵਿਖੇ ਹੋਇਆ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਸਥਾਵਾਂ, ਸਿਆਸੀ ਪਾਰਟੀਆਂ ਆਗੂਆਂ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਸਮੇਤ ਹੋਰਨਾਂ ਅਧਿਕਾਰੀਆਂ ਨੇ ਰਵਿੰਦਰ ਗਿੱਲ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਬੁਲਾਰਿਆ ਨੇ ਕਿਹਾ ਕਿ ਇੰਜੀਨੀਅਰ ਗਿੱਲ ਨੇਕ ਦਿਲ ਅਤੇ ਲੋਕਾਂ ਦੀ ਮਦਦ ਕਰਨ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਕਿਹਾ ਕਿ ਗਿੱਲ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਹੀ ਸਮਾਜ ਨੂੰ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਇੰਜੀਨੀਅਰ ਗਿੱਲ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਓਐੱਸਡੀ ਸੰਦੀਪ ਪੁਰੀ, ਭਾਜਪਾ ਦੇ ਲੋਕ ਸਭਾ ਇੰਚਾਰਜ ਪਰਮਪਾਲ ਕੌਰ ਮਲੂਕਾ, ਕ੍ਰਿਕੇਟ ਅਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਚੇਅਰਮੈਨ ਅਮਰਜੀਤ ਸਿੰਘ, ਆਲ ਇੰਡੀਆ ਫੈੱਡਰੇਸ਼ਨ ਟਰਾਂਸਪੋਰਟ ਵੱਲੋਂ ਐੱਮਬੀਆਈ ਅੰਕੁਰ ਕਲਕੱਤਾ, ਉੱਤਰ ਪ੍ਰਦੇਸ਼ ਦੇ ਆਰਟੀਓ ਹਰੀਓਮ, ਰਨਪ੍ਰੀਤ ਸਿੰਘ ਐੱਸਟੀਏ ਪੰਜਾਬ, ਅਲੋਕ ਪ੍ਰਭਾਕਰ ਡੀਸੀਐਏ ਪੰਜਾਬ, ਸੁਖਵਿੰਦਰ ਕੁਮਾਰ ਵਧੀਕ ਐੱਸਟੀਸੀ ਪੰਜਾਬ, ਗੁਰਪ੍ਰੀਤ ਸਿੰਘ ਐੱਸਪੀ, ਪੁਨੀਤ ਬਾਂਸਲ ਆਰਟੀਏ ਬਠਿੰਡਾ, ਪ੍ਰਸਿੱਧ ਗਾਇਕ ਹਰਦੇਵ ਮਾਹੀ ਨੰਗਲ, ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਪਰਮਿੰਦਰ ਗਾਲਿਬ, ਹਰਿੰਦਰ ਸਿੰਘ ਚਾਹਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡੀਐਸਪੀ ਦੀਪਕ, ਨਰਿੰਦਰ ਸਿੰਘ ਹਰਿਆਣਾ ਟਰੱਕ ਯੂਨੀਅਨ, ਕੈਂਟਰ ਯੂਨੀਅਨ ਤੋਂ ਬਿੱਟੂ ਪ੍ਰਧਾਨ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਗੁਰਇਕਬਾਲ ਸਿੰਘ ਗੁਰਾਇਆ, ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਗੋਨਿਆਣਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕਿਰਨਜੀਤ ਸਿੰਘ ਗਹਿਰੀ, ਬੱਸ ਆਪਰੇਟਰ ਯੂਨੀਅਨ ਦੇ ਪ੍ਰਧਾਨ ਨਰਪਿੰਦਰ ਸਿੰਘ ਜਲਾਲ, ਪ੍ਰਧਾਨ ਬਲਤੇਜ ਸਿੰਘ ਵਾਂਦਰ, ਬਠਿੰਡਾ ਪ੍ਰੈਸ ਕਲੱਬ ਦੇ ਪ੍ਰਧਾਨ ਬਖੌਤਰ ਸਿੰਘ ਢਿੱਲੋਂ, ਜਨਰਲ ਸਕੱਤਰ ਸਵਰਨ ਸਿੰਘ ਦਾਨੇਵਾਲੀਆ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਹਲਕਾ ਮੋਗਾ ਦੇ ਇਚਾਰਜ ਮਾਲਿਕਾ ਸੂਦ ਸੱਚਰ, ਵਿਧਾਇਕ ਮੋਗਾ ਅਮਨਦੀਪ ਕੌਰ ਅਰੋੜਾ, ਅਮਰ ਸ਼ਹੀਦ ਭਗਤ ਸਿੰਘ ਆਈਟੀਆਈ ਮੋਗਾ ਦੇ ਪ੍ਰਿੰਸੀਪਲ, ਮਾਡਰਨ ਆਈਟੀਆਈ ਦੇ ਪ੍ਰਿੰਸੀਪਲ, ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਵੱਲੋਂ ਸੋਕ ਸੰਦੇਸ਼ ਭੇਜੇ ਗਏ।