ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਅੱਜ ਬਿਜਲੀ ਸਪਲਾਈ ਬੰਦ ਰਹੇਗੀ
Publish Date: Thu, 08 Jan 2026 05:25 PM (IST)
Updated Date: Thu, 08 Jan 2026 05:27 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸਬ ਡਵੀਜ਼ਨ ਸੰਗਤ ਤਹਿਤ ਪੈਂਦੇ 66 ਕੇਵੀ ਬਿਜਲੀਘਰ ਸੰਗਤ ਕਲਾਂ ਤੋਂ ਚੱਲਦੇ 66 ਕੇਵੀ ਬਿਜਲੀਘਰ ਪੱਕਾ ਕਲਾਂ ਦੀ ਬਿਜਲੀ ਸਪਲਾਈ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਸਬ ਡਿਵੀਜ਼ਨ ਸੰਗਤ ਦੇ ਉਪ ਮੰਡਲ ਅਧਿਕਾਰੀ ਜੇਈ 1 ਜਗਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਿਵੀਜ਼ਨ ਸੰਗਤ ਤਹਿਤ ਪੈਂਦੇ 66 ਕੇਵੀ ਬਿਜਲੀਘਰ ਪੱਕਾ ਕਲਾਂ ਦੀ ਸਾਲਾਨਾ ਜ਼ਰੂਰੀ ਸਾਂਭ ਸੰਭਾਲ ਕਰਵਾਏ ਜਾਣ ਕਾਰਨ ਉਕਤ ਬਿਜਲੀਘਰ ਤੋਂ ਚਲਦੀ ਬਿਜਲੀ ਸਪਲਾਈ 9 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਪਿੰਡ ਪੱਕਾ ਕਲਾਂ, ਮਛਾਣਾ, ਗੁਰਥੜੀ ਅਤੇ ਜੱਸੀ ਬਾਗ਼ਵਾਲੀ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।