ਹੈਲਥ ਵੈੱਲਨੈੱਸ ਸੈਂਟਰ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪਾਏ ਭੋਗ
ਹੈੱਲਥ ਵੈਲਨੈਸ ਸੈਂਟਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ
Publish Date: Thu, 08 Jan 2026 04:59 PM (IST)
Updated Date: Thu, 08 Jan 2026 05:03 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ : ਹੈਲਥ ਵੈੱਲਨੈੱਸ ਸੈਂਟਰ ਜੱਜਲ ਦੇ ਸਟਾਫ ਵੱਲੋਂ ਸਰਬੱਤ ਦੇ ਭਲੇ ਲਈ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਆਪਣੇ ਸੈਂਟਰ ’ਤੇ ਪਵਾਏ ਗਏ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ। ਇਸ ਮੌਕੇ ਐੱਸਐੱਮਓ ਡਾ. ਰਵੀਕਾਂਤ ਗੁਪਤਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਸਮੇਂ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਜੱਜਲ ਵੱਲੋਂ ਐੱਸਐੱਮਓ ਸਾਹਿਬ ਜੀ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਐੱਸਐੱਮਓ ਨੇ ਪਿੰਡ ਦੀ ਪੰਚਾਇਤ ਅਤੇ ਨਗਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਹਸਪਤਾਲ ਵਿਚ ਮਿਲ ਰਹੀਆਂ ਸੇਵਾਵਾਂ ਦੇ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਸਮੇਂ ਪਿੰਡ ਜੱਜਲ ਦੇ ਸਰਪੰਚ, ਗੁਰਦੁਆਰਾ ਪ੍ਰਬੰਧਕ ਕਮੇਟੀ, ਐੱਚਡਬਲਿਊਸੀ ਸਮੂਹ ਸਟਾਫ ਅਤੇ ਬਲਾਕ ਤਲਵੰਡੀ ਸਾਬੋ ਦਾ ਸਟਾਫ ਵੀ ਹਾਜ਼ਰ ਸਨ।