ਜੀਕੇਯੂ ਦਾ ਮਲਟੀ ਡਿਸਪਲਿਨਰੀ ਰਿਸਰਚ ਜਨਰਲ ਅੰਕ 2 ਰਿਲੀਜ਼
ਜੀਕੇਯੂ ਦਾ ਮਲਟੀ ਡਿਸਪਲਿਨਰੀ ਰਿਸਰਚ ਜਰਨਲ ਅੰਕ 2 ਰਿਲੀਜ਼
Publish Date: Thu, 08 Jan 2026 04:36 PM (IST)
Updated Date: Thu, 08 Jan 2026 04:39 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਜੀਕੇਯੂ ਦਾ ਮਲਟੀਡਿਸਪਲਿਨਰੀ ਰਿਸਰਚ ਜਰਨਲ ਅੰਕ-2 ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਸਨਮਾਨਿਤ ਮਹਿਮਾਨ ਵਜੋਂ ਹਾਜ਼ਰ ਹੋਏ। ਇਹ ਪੱਤ੍ਰਿਕਾ ਡਾ. ਵਿਜੈ ਲਕਸ਼ਮੀ ਤੇ ਡਾ. ਰਜਿੰਦਰ ਕੁਮਾਰ ਦੇ ਸੰਪਾਦਕ ਮੰਡਲ ਵੱਲੋਂ ਸੰਪਾਦਿਤ ਹੈ। ਪੱਤ੍ਰਿਕਾ ਰਿਲੀਜ਼ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਡਾ. ਸਿੱਧੂ ਨੇ ਕਿਹਾ ਕਿ ਇਹ ਰਸਾਲਾ ਵਰਸਿਟੀ ਦੀ ਖੋਜ, ਨਵੀਨਤਾ ਅਤੇ ਗੁਣਵੱਤਾ ਪੂਰਵਕ ਖੋਜਾਂ ਨੂੰ ਪ੍ਰਕਾਸ਼ਿਤ ਕਰੇਗਾ। ਜੋ ਖੋਜ ਨੂੰ ਪ੍ਰੋਤਸਾਹਿਤ ਕਰਨ ਲਈ ‘ਵਰਸਿਟੀ ਦੀ ਵਿੱਦਿਅਕ ਪਛਾਣ ਬਣਾਉਣ ਵਿਚ ਸਹਾਇਕ ਸਿੱਧ ਹੋਵੇਗਾ। ਇਸ ਮੌਕੇ ਪ੍ਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਦੱਸਿਆ ਕਿ ਇਸ ਨਾਲ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਖੋਜਾਰਥੀਆਂ, ਅਧਿਆਪਕਾਂ ਅਤੇ ਖੋਜ ਮਾਹਿਰਾਂ ਲਈ ਆਪਣੀਆਂ ਖੋਜਾਂ ਨੂੰ ਹੋਰਨਾਂ ਵਿਗਿਆਨੀਆਂ ਤਕ ਪਹੁੰਚਾਉਣ ਵਿਚ ਮਦਦ ਮਿਲੇਗੀ।