ਸਲਾਹਕਾਰ ਬੋਰਡ ਤੇ ਕਾਰਜਕਾਰੀ ਕਮੇਟੀ ਦੀ ਹੋਈ ਨਿਯੁਕਤੀ
ਪੰਜਾਬੀ ਸਾਹਿਤ ਸਭਾ ਦੇ ਸਲਾਹਕਾਰ ਬੋਰਡ ਤੇ ਕਾਰਜਕਾਰੀ ਕਮੇਟੀ ਦੀ ਨਿਯੁਕਤੀ
Publish Date: Thu, 08 Jan 2026 04:27 PM (IST)
Updated Date: Thu, 08 Jan 2026 04:30 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਨਵ-ਨਿਯੁਕਤ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵੈਨਜੂਏਲਾ ਵਿਚ ਹੋਏ ਘਟਨਾਕ੍ਰਮ ਅਤੇ ਬੰਗਲਾਦੇਸ਼ ਵਿਚ ਇੱਕ ਫਿਰਕੇ ਦੇ ਲੋਕਾਂ ਦੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਉਪਰੰਤ ਦੋ ਸਾਲਾਂ ਲਈ ਸਾਹਿਤ ਸਭਾ ਦੇ ਸਲਾਹਕਾਰ ਬੋਰਡ ਅਤੇ ਕਾਰਜਕਾਰਨੀ ਕਮੇਟੀ ਦੀ ਨਿਯੁਕਤੀ ਕੀਤੀ ਗਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਅਤੇ ਪ੍ਰੈੱਸ ਸਕੱਤਰ ਅਮਨ ਦਾਤੇਵਾਸ ਨੇ ਜਾਣਕਾਰੀ ਦਿੱਤੀ ਕਿ ਸਲਾਹਕਾਰ ਬੋਰਡ ਵਿਚ ਸਭਾ ਦੇ ਸੀਨੀਅਰ ਮੈਂਬਰਾਂ ਅਮਰਜੀਤ ਸਿੰਘ ਸਿੱਧੂ ਸੇਵਾਮੁਕਤ ਪ੍ਰਿੰਸੀਪਲ, ਹਰਬੰਸ ਸਿੰਘ ਬਰਾੜ ਕੇਸਰ ਸਿੰਘ ਵਾਲਾ, ਅਮਰ ਸਿੰਘ ਸਿੱਧੂ ਲੇਖਕ ਤੇ ਫਿਲਮਕਾਰ, ਪਵਨ ਕੁਮਾਰ ਜਿੰਦਲ ਆਗੂ ਬੈਂਕ ਇੰਪਲਾਈਜ਼ ਅਤੇ ਗੋਪਾਲ ਸਿੰਘ ਸੇਵਾਮੁਕਤ ਪੀਸੀਐੱਸ ਨੂੰ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਕਾਰਜਕਾਰੀ ਕਮੇਟੀ ਵਿਚ ਰਣਬੀਰ ਰਾਣਾ, ਦਮਜੀਤ ਦਰਸ਼ਨ, ਲਛਮਣ ਮਲੂਕਾ, ਡਾ. ਰਵਿੰਦਰ ਸਿੰਘ ਸੰਧੂ, ਭੋਲਾ ਸਿੰਘ ਸ਼ਮੀਰੀਆ, ਜਸਵਿੰਦਰ ਜਸ ਅਤੇ ਕਮਲ ਬਠਿੰਡਾ ਨੂੰ ਸ਼ਾਮਲ ਕੀਤਾ ਗਿਆ।